FacebookTwitterg+Mail

ਚੀਨ ਦੇ ਫਿਲਮ ਫੈਸਟੀਵਲ 'ਚ ਹਿੱਸਾ ਲੈਣਗੇ ਸ਼ਾਹਰੁਖ

shah rukh will take part in the chinese film festival
10 April, 2019 11:45:23 PM

ਬੀਜਿੰਗ— ਹਿੰਦੀ ਫਿਲਮਾਂ ਦੇ ਅਭਿਨੇਤਾ ਸ਼ਾਹਰੁਖ ਖਾਨ ਇਥੇ 13 ਤੋਂ 20 ਅਪ੍ਰੈਲ ਤੱਕ ਹੋਣ ਵਾਲੇ ਬੀਜਿੰਗ ਅੰਤਰਰਾਸ਼ਟਰੀ ਫਿਲਮ ਫੈਸਟੀਵਲ 'ਚ ਹਿੱਸਾ ਲੈਣਗੇ। ਫਿਲਮ ਫੈਸਟੀਵਲ ਲਈ ਜਿਨ੍ਹਾਂ ਪੰਜ ਫਿਲਮਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ 'ਚ ਦਿੱਗਜ ਫਿਲਮ ਮੇਕਰ ਸੱਤਿਆਜੀਤ ਰੇ ਦੀ 'ਪਾਥੇਰ ਪਾਂਚਾਲੀ' ਦੇ ਨਾਲ ਸ਼ਾਹਰੁਖ ਦੀ 'ਜ਼ੀਰੋ' ਵੀ ਹੈ।

'ਜ਼ੀਰੋ' ਫਿਲਮ ਫੈਸਟੀਵੈਲ ਦੀ ਕਲੋਜ਼ਿੰਗ ਫਿਲਮ ਹੋਵੇਗੀ, ਜਿਸ 'ਚ ਸ਼ਾਹਰੁਖ ਦੇ ਨਾਲ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਨੇ ਵੀ ਕੰਮ ਕੀਤਾ ਹੈ। ਸ਼ਾਹਰੁਖ ਦੇ ਨਾਲ ਫਿਲਮ ਡਾਇਰੈਕਟਰ ਕਬੀਰ ਖਾਨ ਵੀ 'ਚੀਨ-ਭਾਰਤ ਫਿਲਮ ਸਹਿਯੋਗ ਸੰਵਾਦ' 'ਚ ਹਿੱਸਾ ਲੈ ਸਕਦੇ ਹਨ।


Tags: ਹਿੰਦੀ ਫਿਲਮ ਚੀਨ ਫਿਲਮ ਫੈਸਟੀਵਲ ਸ਼ਾਹਰੁਖ ਖਾਨ Hindi film China Film Festival Shahrukh Khan

About The Author

Baljit Singh

Baljit Singh is content editor at Punjab Kesari