ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਦਿੱਲੀ ਦੇ ਸ਼ਾਹੀਨ ਬਾਗ 'ਚ ਸ਼ਨੀਵਾਰ ਨੂੰ ਹੋਏ ਗੋਲੀਕਾਂਡ ਦੀ ਆਲੋਚਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਆਲੋਚਨਾ ਤੋਂ ਬਾਅਦ ਉਨ੍ਹਾਂ ਨੂੰ ਕੁਝ ਲੋਕਾਂ ਵੱਲੋਂ ਟਰੋਲ ਕੀਤਾ ਗਿਆ। ਇਸ ਤੋਂ ਬਾਅਦ ਅਦਾਕਾਰਾ ਨੇ ਚੁਣ-ਚੁਣ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ। ਸੋਨਮ ਕਪੂਰ ਸ਼ਾਹੀਨ ਬਾਗ ਗੋਲੀਕਾਂਡ ਤੋਂ ਬਾਅਦ ਖੁੱਲ੍ਹ ਕੇ ਸਾਹਮਣੇ ਆਈ ਤੇ ਉਨ੍ਹਾਂ ਨੇ ਕਈ ਯੂਜ਼ਰਸ ਨੂੰ ਜਵਾਬ ਦਿੱਤਾ, ਜੋ ਉਨ੍ਹਾਂ 'ਤੇ ਦੋਸ਼ ਲਗਾ ਰਹੇ ਸਨ। ਦਰਅਸਲ, ਮੰਗਲਵਾਰ ਨੂੰ ਸ਼ਾਹੀਨ ਬਾਗ 'ਚ ਇਕ ਵਿਅਕਤੀ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਸਨ। ਤੁਹਾਨੂੰ ਦੱਸ ਦੇਈਏ ਕਿ ਸ਼ਾਹੀਨ ਬਾਗ ਉਹ ਹੀ ਥਾਂ ਹੈ, ਜਿੱਥੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਕਈ ਦਿਨਾਂ ਤੋਂ ਪ੍ਰਦਰਸ਼ਨ ਹੋ ਰਿਹਾ ਹੈ। ਸ਼ਾਹੀਨ ਬਾਗ 'ਚ ਹੋਏ ਇਸ ਗੋਲੀਕਾਂਡ ਤੋਂ ਬਾਅਦ ਸੋਨਮ ਕਪੂਰ ਨੇ ਇਸ ਦੀ ਆਲੋਚਨਾ ਕਰਦਿਆਂ ਟਵਿਟਰ 'ਤੇ ਆਪਣੀ ਰਾਏ ਰੱਖੀ ਸੀ। ਸੋਨਮ ਕਪੂਰ ਨੇ ਟਵਿਟਰ 'ਤੇ ਲਿਖਿਆ, ‘‘ਇਹ ਕੁੱਝ ਅਜਿਹਾ ਹੈ, ਜਿਸ ਬਾਰੇ 'ਚ ਮੈਂ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਭਾਰਤ 'ਚ ਹੋਵੇਗਾ। ਵੰਡਣ ਵਾਲੀ ਇਹ ਖਤਰਨਾਕ ਰਾਜਨੀਤੀ ਬੰਦ ਹੋਣੀ ਚਾਹੀਦੀ। ਇਹ ਨਫਰਤ ਨੂੰ ਵਧਾ ਰਹੀ ਹੈ। ਜੇ ਤੁਸੀਂ ਹਿੰਦੂ ਧਰਮ ਨੂੰ ਮੰਨਦੇ ਹੋ ਤਾਂ ਸਮਝੋ ਕਿ ਇਹ ਧਰਮ ਕਰਮ ਤੇ ਧਰਮ ਦਾ ਹੈ ਤੇ ਇੱਥੇ ਦੋਵਾਂ 'ਚੋਂ ਕੁਝ ਨਹੀਂ ਹੈ।’’ ਇਸ ਤੋਂ ਬਾਅਦ ਲੋਕਾਂ ਨੇ ਸੋਨਮ ਕਪੂਰ ਨੂੰ ਕੁਝ ਖਾਸ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸੋਨਮ ਕਪੂਰ ਵੀ ਪਿੱਛੇ ਨਹੀਂ ਰਹੀ ਤੇ ਉਨ੍ਹਾਂ ਨੇ ਯੂਜ਼ਰ ਨੂੰ ਇਕ-ਇਕ ਕਰ ਕੇ ਜਵਾਬ ਦਿੱਤਾ। ਇਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਸਾਰੇ ਧਰਮ ਦੇ ਬਾਰੇ 'ਚ ਨਾ ਸਿਖਾਓ ਤਾਂ ਸਨਮ ਕਪੂਰ ਨੇ ਕਿਹਾ, 'ਇਹ ਮੇਰਾ ਵਿਸ਼ਵਾਸ ਹੈ ਤੇ ਤੁਹਾਨੂੰ ਇਸ ਨੂੰ ਸਮਝਣ ਦੀ ਲੋੜ ਹੈ। ਇਹ ਹਿੰਦੁਤਵ ਨਹੀਂ ਹੈ ਤੇ ਇਹ ਨਫਰਤ ਦਾ ਧਰਮ ਹੈ।' ਇਕ ਯੂਜ਼ਰ ਨੇ ਜਦੋ ਉਨ੍ਹਾਂ ਨੇ ਦੇਸ਼ ਤੋਂ ਬਾਹਰ ਜਾਣ ਨੂੰ ਕਿਹਾ ਤਾਂ ਅਦਾਰਕਾਰਾ ਨੇ ਉਨ੍ਹਾਂ ਨੂੰ 'ਫੇਕ ਹਿੰਦੂ' ਕਹਿ ਦਿੱਤਾ।
Have guts to Criticise this ?? pic.twitter.com/AlcEXGlZp4 — VK Gupta (@vk_virus) February 1, 2020
Have guts to Criticise this ?? pic.twitter.com/AlcEXGlZp4