FacebookTwitterg+Mail

2018 'ਚ ਨੇਹਾ ਧੂਪੀਆ ਸਣੇ ਇਨ੍ਹਾਂ ਹਸਤੀਆਂ ਦੇ ਘਰ ਗੂੰਜੀਆਂ ਕਿੱਲਕਾਰੀਆਂ

shahid kapoor
28 December, 2018 12:44:29 PM

ਮੁੰਬਈ(ਬਿਊਰੋ)— ਗੁਲ ਪਨਾਗ ਨੇ ਰਿਸ਼ੀ ਅਟਾਰੀ ਨਾਲ ਵਿਆਹ ਦੇ ਕਰੀਬ 8 ਸਾਲਾਂ ਬਾਅਦ ਇਕ ਪੁੱਤਰ ਨੂੰ ਜਨਮ ਦਿੱਤਾ ਪਰ ਇਸ ਦੀ ਖ਼ਬਰ 6 ਮਹੀਨਿਆਂ ਬਾਅਦ ਅਗਸਤ 2018 'ਚ ਪਤਾ ਲੱਗਾ। ਗੁਲ ਦਾ ਪੁੱਤਰ ਨਿਹਾਰ ਪ੍ਰੀ-ਮੇਚੇਓਰ ਸੀ। ਗੁਲ ਪਨਾਗ ਨੇ ਧੂਪ, ਜੁਰਮ, ਡੋਰ, ਅਬ ਤੱਕ 56 ਤੇ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ।
Punjabi Bollywood Tadka
ਸ਼੍ਰੇਅਸ ਤਲਪੜੇ ਤੇ ਉਨ੍ਹਾਂ ਦੀ ਪਤਨੀ ਦੀਪਤੀ ਨੇ ਵਿਆਹ ਤੋਂ 14 ਸਾਲਾਂ ਬਾਅਦ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। 4 ਮਈ ਨੂੰ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਜਿਸ ਦਾ ਨਾਮ ਉਨ੍ਹਾਂ ਨੇ ਆਧਿਆ ਰੱਖਿਆ ਹੈ। ਸ਼੍ਰੇਅਸ ਤੇ ਦੀਪਤੀ ਵੀ ਸੈਰੋਗੇਸੀ ਰਾਹੀਂ ਮਾਂ-ਪਿਓ ਬਣੇ ਹਨ।
Punjabi Bollywood Tadka
ਫਿਲਮੇਕਰ ਡੈਵਿਡ ਧਵਨ ਦੇ ਬੇਟੇ ਤੇ ਵਰੁਣ ਧਵਨ ਦੇ ਭਰਾ ਰੋਹਿਤ ਧਵਨ ਵੀ ਇਸ ਸਾਲ 31 ਮਈ ਨੂੰ ਪਿਤਾ ਬਣੇ ਹਨ। 2012 'ਚ ਜਾਹਨਵੀ ਦੇਸਾਈ ਨਾਲ ਵਿਆਹ ਕਰਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ। ਰੋਹਿਤ ਨੇ ਆਪਣੀ ਧੀ ਦਾ ਨਾਮ ਹੁਣ ਤੱਕ ਨਹੀਂ ਦੱਸਿਆ। ਇਸ ਮੌਕੇ ਵਰੁਣ ਨੇ ਪੂਰੇ ਪਰਿਵਾਰ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਕੇ ਖੁਸ਼ੀ ਜਤਾਈ ਸੀ। ਰੋਹਿਤ ਧਵਨ ਨੇ ਫ਼ਿਲਮ ਦੇਸੀ ਬੁਆਇਜ਼ ਤੇ ਢਿਸ਼ੂਮ ਨੂੰ ਡਾਇਰੈਕਟ ਕੀਤਾ ਹੈ।
Punjabi Bollywood Tadka
ਫ਼ਿਲਮ ਕਸੂਰ, ਵਾੱਟਰ ਤੇ ਇਸ਼ਕ ਫਾੱਰਐਵਰ 'ਚ ਨਜ਼ਰ ਆਈ ਲਿਜ਼ਾ ਰੇ ਨੇ 2012 'ਚ ਦਿੱਲੀ ਦੇ ਜੈਸਨ ਦੇਹਨੀ ਨਾਲ ਵਿਆਹ ਕਰਨ ਤੋਂ ਬਾਅਦ ਇਸ ਸਾਲ ਸੈਰੋਗੇਸੀ ਦੀ ਮਦਦ ਨਾਲ ਜੁੜਵਾਂ ਧੀਆਂ ਦੀ ਮਾਂ ਬਣੀ। 46 ਸਾਲ ਦੀ ਉਮਰ 'ਚ ਮਾਂ ਬਣੀ ਲਿਜ਼ਾ ਨੇ ਆਪਣੀਆਂ ਧੀਆਂ ਦਾ ਨਾਮ ਸੂਫੀ ਤੇ ਸੋਲੀਅਲ ਰੱਖਿਆ ਹੈ।
Punjabi Bollywood Tadka
ਨਿਰਦੇਸ਼ਕ ਅਭਿਸ਼ੇਕ ਕਪੂਰ ਤੇ ਉਨ੍ਹਾਂ ਦੀ ਪਤਨੀ ਪ੍ਰਗਿਆ ਇਸ ਸਾਲ 28 ਅਗਸਤ ਨੂੰ ਮਾਤਾ-ਪਿਤਾ ਬਣੇ ਤੇ ਇਕ ਪੁੱਤਰ ਨੂੰ ਜਨਮ ਦਿੱਤਾ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਦੇ ਘਰ ਇਕ ਧੀ ਵੀ ਹੈ ਜਿਸ ਦਾ ਨਾਮ ਇਸਾਨਾ ਹੈ। ਅਭਿਸ਼ੇਕ ਕਪੂਰ ਨੇ ਇਹ ਖੁਸ਼ੀ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਸੀ।
Punjabi Bollywood Tadka
ਸੰਨੀ ਲਿਓਨੀ ਤੇ ਉਨ੍ਹਾਂ ਦੇ ਪਤੀ ਡੇਨੀਅਲ ਨੇ 4 ਮਾਰਚ 2018 ਨੂੰ ਐਲਾਨ ਕੀਤਾ ਕਿ ਸੈਰੋਗੇਸੀ ਦੀ ਮਦਦ ਨਾਲ ਉਨ੍ਹਾਂ ਦੇ ਜੁੜਵੇ ਬੇਟੇ ਹੋਏ ਹਨ। ਇਨ੍ਹਾਂ ਦਾ ਨਾਮ ਉਨ੍ਹਾਂ ਨੇ ਅਸ਼ੇਰ ਸਿੰਘ ਵੈਬਰ ਤੇ ਨੋਰਾ ਸਿੰਘ ਵੈਬਰ ਰੱਖਿਆ ਹੈ। ਪਿਛਲੇ ਸਾਲ ਜੁਲਾਈ ਵਿਚ ਉਨ੍ਹਾਂ ਨੇ ਬੇਟੀ ਨਿਸ਼ਾ ਕੌਰ ਵੈਬਰ ਨੂੰ ਵੀ ਗੋਦ ਲਿਆ ਸੀ।
Punjabi Bollywood Tadka
ਸ਼ਾਹਿਦ ਕਪੂਰ ਤੇ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਦੇ ਪਹਿਲਾਂ ਇਕ ਧੀ ਹੈ, ਜਿਸ ਦਾ ਨਾਮ ਮਿਸ਼ਾ ਹੈ ਤੇ ਇਸ ਸਾਲ ਉਹ ਦੁਬਾਰਾ ਮਾਤਾ-ਪਿਤਾ ਬਣੇ ਤੇ ਉਨ੍ਹਾਂ ਘਰ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਉਨ੍ਹਾਂ ਨੇ ਜ਼ੈਨ ਕਪੂਰ ਰੱਖਿਆ।
Punjabi Bollywood Tadka
ਪਲੇਅਬੈਕ ਗਾਇਕਾ ਸੁਨੀਧੀ ਚੌਹਾਨ ਘਰ ਇਸ ਸਾਲ ਇਕ ਪੁੱਤਰ ਨੇ ਜਨਮ ਲਿਆ। ਸੰਗੀਤਕਾਰ ਹਿਤੇਸ਼ ਸੋਨਿਕ ਨਾਲ 2012 ਵਿਚ ਵਿਆਹ ਕਰਨ ਤੋਂ ਬਾਅਦ ਇਸ ਸਾਲ ਸੁਨੀਧੀ ਤੇ ਹਿਤੇਸ਼ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਤੇ ਇਸ ਬੱਚੇ ਦਾ ਨਾਮ ਤੇਘ ਸੋਨਿਕ ਰੱਖਿਆ।
Punjabi Bollywood Tadka
ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਘਰ 18 ਨਵੰਬਰ ਨੂੰ ਬੇਟੀ ਦਾ ਜਨਮ ਹੋਇਆ ਸੀ। ਦੱਸ ਦੇਈਏ ਕਿ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਇਸੇ ਸਾਲ 10 ਮਈ ਨੂੰ ਸੀਕ੍ਰੇਟ ਵੈਡਿੰਗ ਕੀਤੀ ਸੀ।
Punjabi Bollywood Tadka


Tags: Year Ender 2018Sunidhi ChauhanShahid KapoorNeha Dhupia

About The Author

manju bala

manju bala is content editor at Punjab Kesari