FacebookTwitterg+Mail

ਪਤਨੀ ਮੀਰਾ ਦੀ ਅਜਿਹੀ ਤਸਵੀਰ ਦੇਖ ਬੇਕਾਬੂ ਹੋਏ ਸ਼ਾਇਦ ਕਪੂਰ, ਕੀਤਾ ਅਜਿਹਾ ਕੁਮੈਂਟ

shahid kapoor
21 January, 2019 09:44:56 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਾਹਿਦ ਕਪੂਰ ਅਤੇ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਅਕਸਰ ਆਪਣੀ ਕੈਮਿਸਟਰੀ ਨੂੰ ਲੈ ਕੇ ਚਰਚਾ 'ਚ ਬਣੇ ਰਹਿੰਦੇ ਹਨ। ਦੋਵੇਂ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਜਿਸ ਤੋਂ ਬਾਅਦ ਇਹ ਸੁਰਖੀਆਂ 'ਚ ਆ ਜਾਂਦੇ ਹਨ। ਸ਼ਾਹਿਦ ਕਪੂਰ ਮੀਰਾ ਦੀ ਹਰ ਤਸਵੀਰ 'ਤੇ ਆਪਣਾ ਪਿਆਰ ਬਰਸਾਉਂਦੇ ਰਹਿੰਦੇ ਹਨ।
Punjabi Bollywood Tadka
ਹਾਲ ਹੀ 'ਚ ਮੀਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਦੇਖ ਕੇ ਸ਼ਾਹਿਦ ਕਪੂਰ ਮੀਰਾ 'ਤੇ ਫਿਦਾ ਹੋ ਗਏ ਅਤੇ ਉਨ੍ਹਾਂ ਨੇ ਇਸ ਤਰਸਵੀਰ 'ਤੇ ਕੁਮੈਂਟ ਕਰ ਦਿੱਤਾ। ਇਸ ਤਸਵੀਰ 'ਚ ਤੁਸੀ ਦੇਖ ਸਕਦੇ ਹੋ ਮੀਰਾ ਅਮੂਲ ਕੰਪਨੀ ਦਾ ਐਡ ਕਰ ਰਹੀ ਹੈ ਅਤੇ ਇਸ ਲੁੱਕ ਵਿਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।
Punjabi Bollywood Tadka
ਭਾਵੇ ਮੀਰਾ ਬਾਲੀਵੁੱਡ 'ਚ ਨਹੀਂ ਹੈ ਪਰ ਫਿਰ ਵੀ ਉਹ ਆਪਣੀ ਫਿਟਨੈੱਸ ਦਾ ਬਹੁਤ ਖਿਆਲ ਰੱਖਦੀ ਹੈ। ਜਿਵੇਂ ਹੀ ਸ਼ਾਹਿਦ ਨੇ ਆਪਣੀ ਪਤਨੀ ਮੀਰਾ ਦੀ ਇਹ ਤਸਵੀਰ ਦੇਖੀ ਤਾਂ ਉਨ੍ਹਾਂ ਨੇ ਇਸ ਉੱਤੇ ਕੁਮੈਂਟ ਕਰਦੇ ਹੋਏ ਲਿਖਿਆ,''ਦੇਖੋ ਇਸ ਖੂਬਸੂਰਤੀ ਨੂੰ, ਖੁਸ਼ਨਸੀਬ ਹਾਂ ਕਿ ਤੁਸੀਂ ਮੇਰੀ ਜ਼ਿੰਦਗੀ 'ਚ ਹੋ।''
Punjabi Bollywood Tadka
ਹਰ ਕੋਈ ਮੀਰਾ ਦੇ ਇਸ ਲੁੱਕ ਦੀ ਤਾਰੀਫ ਕਰ ਰਿਹਾ ਹੈ। ਦੱਸ ਦੇਈਏ ਕਿ ਸ਼ਾਹਿਦ ਅੱਜਕਲ ਆਪਣੀ ਅਗਲੀ ਫਿਲਮ 'ਕਬੀਰ ਸਿੰਘ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਹ ਫਿਲਮ 21 ਜੂਨ 2019 'ਚ ਰਿਲੀਜ਼ ਹੋਵੋਗੀ।


Tags: Shahid Kapoor Mira Rajput Instagram Kabir Singh

About The Author

manju bala

manju bala is content editor at Punjab Kesari