FacebookTwitterg+Mail

ਬੇਟੇ ਜ਼ੈਨ ਨਾਲ ਮਸਤੀ ਕਰਦੇ ਨਜ਼ਰ ਆਏ ਸ਼ਾਇਦ ਕਪੂਰ

shahid kapoor
10 March, 2019 04:48:52 PM

ਜਲੰਧਰ(ਬਿਊਰੋ)— ਸ਼ਾਹਿਦ ਕਪੂਰ  ਇਸ ਸਮੇਂ ਆਪਣੇ ਫਾਦਰਹੁੱਡ ਨੂੰ ਇੰਜੁਆਏ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਸ਼ਾਹਿਦ ਅਤੇ ਮੀਰਾ ਦੀ ਜ਼ਿੰਦਗੀ 'ਚ ਬੇਟੇ ਜ਼ੈਨ ਨੇ ਐਂਟਰੀ ਲਈ ਸੀ। ਜ਼ੈਨ ਦੇ ਜਨਮ  ਸਮੇਂ ਸ਼ਾਹਿਦ ਨੇ ਕੰਮ ਤੋਂ ਬਰੇਕ ਲਿਆ ਸੀ। ਉਸ ਸਮੇਂ ਸ਼ਾਹਿਦ ਨੇ ਮੀਡੀਆ ਨੂੰ ਦੱਸਿਆ ਸੀ ਕਿ ਮੈਂ ਮੀਸ਼ਾ ਦੇ ਜਨਮ ਸਮੇਂ ਤਾਂ ਬਹੁਤ ਬਿਜ਼ੀ ਸੀ ਪਰ ਇਸ ਵਾਰ ਮੈਂ ਆਪਣੀ ਪਤਨੀ ਨਾਲ ਰਹਾਂਗਾ ਅਤੇ ਆਪਣੇ ਬੱਚਿਆਂ ਨਾਲ ਸਮਾਂ ਬਿਤਾਊਂਗਾ। ਹਾਲ ਹੀ 'ਚ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੀ ਗੱਲਾਂ 'ਤੇ ਬਿਲਕੁੱਲ ਖਰੇ ਉਤਰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

The sun !

A post shared by Shahid Kapoor (@shahidkapoor) on Mar 8, 2019 at 10:06pm PST

 

ਜ਼ੈਨ ਨਾਲ ਨਜ਼ਰ ਆਏ ਸ਼ਾਹਿਦ

ਸ਼ਾਹਿਦ ਕਪੂਰ  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਬੇਟੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਜ਼ੈਨ ਨੂੰ ਗੋਦ 'ਚ ਚੁੱਕ ਰੱਖਿਆ ਹੈ ਅਤੇ ਜੇਨ ਆਪਣੇ ਪਿਤਾ ਨੂੰ ਧਿਆਨ ਨਾਲ ਦੇਖ ਰਹੇ ਹਨ। ਸ਼ਾਹਿਦ ਕਪੂਰ ਨੇ ਆਪਣੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ। ''ਦਿ ਸੰਨ''।

Punjabi Bollywood Tadka

'ਕਬੀਰ ਸਿੰਘ' 'ਚ ਆਉਣਗੇ ਨਜ਼ਰ

ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਬੀਰ ਸਿੰਘ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਕਿਆਰਾ ਅਡਵਾਣੀ ਨਜ਼ਰ ਆਏਗੀ।


Tags: Shahid Kapoor Zain Mira Rajput Kabir Singh Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.