FacebookTwitterg+Mail

'ਕਬੀਰ ਸਿੰਘ' ਦੇ ਕਿਰਦਾਰ ਲਈ ਸ਼ਾਹਿਦ ਕਪੂਰ ਨੇ ਕੀਤੇ ਕਈ ਅਜਿਹੇ ਕੰਮ

shahid kapoor
13 April, 2019 12:03:02 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲਮ 'ਕਬੀਰ ਸਿੰਘ' ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਇਸ ਟੀਜ਼ਰ 'ਚ ਸ਼ਾਹਿਦ ਕਪੂਰ ਨਸ਼ੇ 'ਚ ਡੁੱਬੇ ਮੈਡੀਕਲ ਵਿਦਿਆਰਥੀ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ।
Punjabi Bollywood Tadka
ਦੱਸਣਯੋਗ ਹੈ ਕਿ ਫਿਲਮ 'ਚ ਕਬੀਰ ਸਿੰਘ ਦੇ ਕਿਰਦਾਰ ਲਈ ਸ਼ਾਹਿਦ ਨੇ ਕਾਫੀ ਮਿਹਨਤ ਕੀਤੀ ਹੈ। ਇਹ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਆਸਾਨ ਨਹੀਂ ਸੀ। ਇਸ ਦਾ ਖੁਲਾਸਾ ਸ਼ਾਹਿਦ ਕਪੂਰ ਨੇ ਇਕ ਇੰਟਰਵਿਊ ਦੌਰਾਨ ਖੁਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ''ਮੈਂ ਇਸ ਕਿਰਦਾਰ ਲਈ ਇਕ ਦਿਨ 'ਚ 20 ਸਿਗਰਟ ਪੀ ਜਾਂਦਾ ਸੀ। ਘਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਦੋ-ਦੋ ਘੰਟੇ ਤੱਕ ਨਹਾਉਣਾ ਪੈਂਦਾ ਸੀ ਤਾਂ ਜੋ ਬੱਚਿਆਂ ਨੂੰ ਸਿਗਰਟ ਦੀ ਬਦਬੂ ਨਾ ਆਵੇ।'' ਇਸ ਤੋਂ ਪਹਿਲਾਂ ਸਾਹਿਦ ਕਪੂਰ 'ਉੱਡਦਾ ਪੰਜਾਬ' 'ਚ ਦੇਖਿਆ ਗਿਆ ਸੀ, ਜੋ ਲੋਕਾਂ ਵਲੋਂ ਕਾਫੀ ਪਸੰਦ ਕੀਤੀ ਗਈ।
Punjabi Bollywood Tadka
ਦੱਸ ਦਈਏ ਕਿ 'ਕਬੀਰ ਸਿੰਘ' ਦੇ ਧਮਾਕੇਦਾਰ ਟੀਜ਼ਰ ਨੂੰ ਦੇਖਣ ਤੋਂ ਬਾਅਦ ਫੈਨਜ਼ ਦਾ ਕ੍ਰੇਜ਼ ਫਿਲਮ ਲਈ 7ਵੇਂ ਅਸਮਾਨ 'ਤੇ ਪਹੁੰਚ ਗਿਆ ਹੈ। ਇਹ ਫਿਲਮ ਤੇਲਗੂ ਦੀ ਸੁਪਰਹਿੱਟ ਫਿਲਮ 'ਅਰਜੁਨ ਰੈੱਡੀ' ਦਾ ਹਿੰਦੀ ਰੀਮੇਕ ਹੈ। ਇਸ ਫਿਲਮ 'ਚ ਸ਼ਾਹਿਦ ਦੇ ਨਾਲ ਕਿਆਰਾ ਅਡਵਾਨੀ ਮੁੱਖ ਭੂਮਿਕਾ 'ਚ ਹੈ। ਇਹ ਫਿਲਮ 21 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। 

Punjabi Bollywood Tadka


Tags: Shahid KapoorKabir SinghSporting GrungyMurad KhetaniAshwin VardeBhushan Kumar Krishan Kumar

Edited By

Sunita

Sunita is News Editor at Jagbani.