FacebookTwitterg+Mail

ਚੋਣਵੀਆਂ ਫਿਲਮਾਂ ਕਰਨ ਕਰਕੇ ਇੰਡਸਟਰੀ 'ਚ ਟਿਕਿਆ ਹਾਂ : ਸ਼ਾਹਿਦ ਕਪੂਰ

shahid kapoor
15 June, 2019 11:38:10 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਚਾਕਲੇਟੀ ਹੀਰੋ ਸ਼ਾਹਿਦ ਕਪੂਰ ਦਾ ਕਹਿਣਾ ਹੈ ਕਿ ਉਹ ਚੋਣਵੀਆਂ ਫਿਲਮਾਂ ਕਰਨ ਕਰਕੇ ਹੀ ਇੰਡਸਟਰੀ 'ਚ ਟਿਕਿਆ ਹੋਇਆ ਹੈ। ਸ਼ਾਹਿਦ ਕਪੂਰ ਨੂੰ ਫਿਲਮ ਇੰਡਸਟਰੀ 'ਚ ਆਇਆਂ ਡੇਢ ਦਹਾਕਾ ਹੋ ਗਿਆ ਹੈ। ਉਸ ਦਾ ਮੰਨਣਾ ਹੈ ਕਿ ਉਹ ਫਿਲਮ ਇੰਡਸਟਰੀ 'ਚ ਹੁਣ ਤੱਕ ਇਸ ਕਾਰਨ ਟਿਕਿਆ ਹੋਇਆ ਹੈ ਕਿਉਂਕਿ ਉਹ ਕਿਸੇ ਵੀ ਫਿਲਮ, ਕਹਾਣੀ ਅਤੇ ਕਿਰਦਾਰ ਦੀ ਚੋਣ ਬਹੁਤ ਸੋਚ-ਸਮਝ ਕੇ ਕਰਦਾ ਹੈ।
Punjabi Bollywood Tadka
ਸ਼ਾਹਿਦ ਇਨ੍ਹੀਂ ਦਿਨੀਂ ਆਪਣੀ 21 ਜੂਨ ਨੂੰ ਰਿਲੀਜ਼ ਲਈ ਤਿਆਰ ਫਿਲਮ 'ਕਬੀਰ ਸਿੰਘ' ਦੀ ਪ੍ਰਮੋਸ਼ਨ 'ਚ ਬਿਜ਼ੀ ਹੈ। ਸ਼ਾਹਿਦ ਕਪੂਰ ਨੇ ਕਿਹਾ ਕਿ ਫਿਲਮ 'ਕਬੀਰ ਸਿੰਘ' ਨੂੰ ਸਾਊਥ ਦੀ ਸੁਪਰਹਿੱਟ ਫਿਲਮ 'ਅਰਜੁਨ ਰੈੱਡੀ' ਦੀ ਤਰ੍ਹਾਂ ਹੀ ਹੂ-ਬ-ਹੂ ਬਣਾਇਆ ਗਿਆ ਹੈ। ਬਸ ਫਰਕ ਇੰਨਾ ਹੈ ਕਿ ਸਾਡੀ ਫਿਲਮ 'ਚ 'ਕਬੀਰ ਸਿੰਘ' ਦਿੱਲੀ ਦਾ ਹੈ।
Punjabi Bollywood Tadka
ਦੱਸ ਦੇਈਏ ਕਿ ਫਿਲਮ 'ਕਬੀਰ ਸਿੰਘ' 'ਚ ਸ਼ਾਹਿਦ ਨਾਲ ਕਿਆਰਾ ਆਡਵਾਣੀ ਵੀ ਹਨ। ਇਸ ਫਿਲਮ 'ਚ ਸ਼ਾਹਿਦ ਕਪੂਰ ਇਕ ਮੈਡੀਕਲ ਵਿਦਿਆਰਥੀ ਦਾ ਕਿਰਦਾਰ ਨਿਭਾ ਰਹੇ ਹਨ, ਜੋ ਬਾਅਦ 'ਚ ਡਾਕਟਰ ਬਣ ਜਾਂਦੇ ਹਨ ਪਰ ਬ੍ਰੇਕਅੱਪ ਤੋਂ ਬਾਅਦ ਸ਼ਾਹਿਦ ਨੂੰ ਸ਼ਰਾਬ ਦੀ ਭੈੜੀ ਆਦਤ ਲੱਗ ਜਾਂਦੀ ਹੈ।


Tags: Shahid KapoorKabir SinghKiara AdvaniBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari