FacebookTwitterg+Mail

‘ਕਬੀਰ ਸਿੰਘ’ ਦੀ ਅਲੋਚਨਾ ’ਤੇ ਬੋਲੇ ਸ਼ਾਹਿਦ ਕਪੂਰ

shahid kapoor
22 September, 2019 10:42:52 AM

ਮੁੰਬਈ(ਬਿਊਰੋ)- ਸ਼ਾਹਿਦ ਕਪੂਰ ਦੀ ‘ਕਬੀਰ ਸਿੰਘ’ ਸਾਲ 2019 ਦੀ ਸਭ ਤੋਂ ਵੱਡੀਆਂ ਹਿੱਟ ਫਿਲਮਾਂ ’ਚ ਇਕ ਹੈ। ਫਿਲਮ ਨੇ 278 ਕਰੋੜ ਤੋਂ ਜ਼ਿਆਦਾ ਦਾ ਕੁਲੈਕਸ਼ਨ ਕੀਤਾ ਹੈ ਪਰ ਇਸ ਫਿਲਮ ਦੀ ਰਿਲੀਜ਼ ਤੋਂ ਹੀ ਸ਼ਾਹਿਦ ਕਪੂਰ ਨੂੰ ਆਪਣੇ ਰੋਲ ਲਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿੱਥੇ ਇਕ ਪਾਸੇ ਸ਼ਾਹਿਦ ਦੇ ਫੈਨਜ਼ ਉਨ੍ਹਾਂ ਦੀ ਐਕਟਿੰਗ ਦੇ ਕਾਇਲ ਹੋ ਗਏ ਹਨ ਤਾਂ ਉਥੇ ਹੀ ਕੁਝ ਸਿਨੇਮਾਜਗਤ ਦੇ ਸਟਾਰਸ ਨੇ ਸ਼ਾਹਿਦ ਦੇ ਕਿਰਦਾਰ ’ਤੇ ਸਵਾਲ ਚੁੱਕੇ। ਸ਼ਾਹਿਦ ਕਪੂਰ ਨੇ ਇਸ ਨੂੰ ਲੈ ਕੇ ਤੰਜ਼ ਕੱਸਿਆ ਹੈ। ਇਕ ਇੰਟਰਵਿਊ ਦੌਰਾਨ ਸ਼ਾਹਿਦ ਕਪੂਰ ਕੋਲੋਂ ਸਵਾਲ ਕੀਤਾ ਗਿਆ ਕਿ ਕੀ ‘ਕਬੀਰ ਸਿੰਘ’ ਵਿਚ ਬੋਲਡ ਸੀਨ ਅਤੇ ਕਰੈਕਟਰ ਨੂੰ ਨਿਭਾਉਂਦੇ ਹੋਏ ਉਹ ਅਸਹਿਜ ਮਹਿਸੂਸ ਕਰ ਰਹੇ ਸਨ ?
Punjabi Bollywood Tadka
ਇਸ ’ਤੇ ਸ਼ਾਹਿਦ ਨੇ ਜਵਾਬ ਦਿੱਤਾ ਕਿ ਫਿਲਮ ‘ਬਾਜ਼ੀਗਰ’ ’ਚ ਸ਼ਾਹਰੁਖ ਖਾਨ ਨੇ ਸ਼ਿਲਪਾ ਸ਼ੈੱਟੀ ਨੂੰ ਬਿਲਡਿੰਗ ਤੋਂ ਹੇਠਾਂ ਸੁੱਟ ਦਿੱਤਾ ਸੀ ਪਰ ਇਸ ਨੂੰ ਦੇਖ ਕੇ ਲੋਕ ਖੁਸ਼ ਹੋ ਕੇ ਕਹਿ ਰਹੇ ਸਨ ਕਿ ਵਧੀਆ ਕੀਤਾ ਕਿ ਸ਼ਾਹਰੁਖ ਨੇ ਬਦਲਾ ਲੈ ਲਿਆ। ਇਸ ਤੋਂ ਇਲਾਵਾ ‘ਸੰਜੂ’ ’ਚ ਜਦੋਂ ਰਣਬੀਰ ਕਪੂਰ ਨੇ ਸੋਨਮ ਦੇ ਗਲੇ ’ਚ ਟਾਇਲੇਟ ਸੀਟ ਪਹਿਨਾਈ ਤਾਂ ਉਸ ਨੂੰ ਕਈ ਐਵਾਰਡ ਮਿਲ ਗਏ ਪਰ ਤੱਦ ਕਿਸੇ ਨੂੰ ਕੋਈ ਪ੍ਰੇਸ਼ਾਨ ਨਹੀਂ ਹੋਈ।
Punjabi Bollywood Tadka
ਸ਼ਾਹਿਦ ਨੇ ਅੱਗੇ ਕਿਹਾ ਇਕ ਹੋਰ ਫਿਲਮ ਆ ਰਹੀ ਹੈ ‘ਜੋਕਰ’, ਉਸ ਦਾ ਕਿਰਦਾਰ ਕਿਸ ਤਰ੍ਹਾਂ ਦਾ ਪਾਗਲਪਨ ਕਰਦਾ ਹੈ ਪਰ ਮੇਰੀ ਸਮਝ ’ਚ ਨਹੀਂ ਆਉਂਦਾ ਕਿ ਜਦੋਂ ਇਸ ਦੌਰ ’ਚ ਹਰ ਤਰ੍ਹਾਂ ਦੇ ਕਿਰਦਾਰ ਲਿਖੇ ਜਾ ਰਹੇ ਹਨ ਤਾਂ ਸਭ ਦੇ ਸਭ ‘ਕਬੀਰ ਸਿੰਘ’ ਦੇ ਪਿੱਛੇ ਕਿਉਂ ਪਏ ਹੋਏ ਹਨ।
Punjabi Bollywood Tadka
ਦੱਸ ਦੇਈਏ ਕਿ ਬਾਲੀਵੁੱਡ ’ਚ ਅਕਸਰ ਸਾਊਥ ਦੀ ਰੀਮੇਕ ਫਿਲਮਾਂ ਬਣਦੀਆਂ ਰਹਿੰਦੀਆਂ ਹਨ ਪਰ ਜੋ ਕਮਾਲ ‘ਕਬੀਰ ਸਿੰਘ‘ ਨੇ ਕੀਤਾ ਉਹ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਹੈ। ਸ਼ਾਹਿਦ ਕਪੂਰ ਅਤੇ ਕਿਆਰਾ ਆਡਵਾਨੀ ਸਟਾਰਰ ਫਿਲਮ ‘ਕਬੀਰ ਸਿੰਘ’ 21 ਜੂਨ 2019 ਨੂੰ ਰਿਲੀਜ਼ ਹੋਈ ਸੀ। ਫਿਲਮ ਦਾ ਬਜਟ 60 ਕਰੋੜ ਰੁਪਏ ਰਿਹਾ ਅਤੇ ਫਿਲਮ ਨੇ 278. 24 ਕਰੋੜ ਰੁਪਏ ਦੀ ਕਮਾਈ ਕੀਤੀ। ਪਹਿਲਾਂ ਹਫਤੇ ਫਿਲਮ ਨੇ ਕਰੀਬ 135 ਕਰੋੜ ਰੁਪਏ,  ਦੂਜੇ ਹਫਤੇ ਕਰੀਬ 80 ਕਰੋੜ ਅਤੇ ਤੀਜੇ ਹਫਤੇ ਕਰੀਬ 36 ਕਰੋੜ ਦੀ ਕਮਾਈ ਕਰਦੇ ਹੋਏ ਫਿਲਮ ਪੰਜਵੇਂ ਹਫਤੇ ਵੀ ਸਿਨੇਮਾਘਰ ‘ਚ ਟਿਕੀ ਰਹੀ।


Tags: Shahid KapoorKabir SinghKiara AdvaniVivahBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari