ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਅਤੇ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਆਪਣੇ ਲਈ ਪਾਲੀ ਹਿਲ 'ਚ ਨਵਾਂ ਘਰ ਦੇਖ ਰਹੇ ਹਨ ਪਰ ਜੇਕਰ ਉਥੇ ਘਰ ਖਰੀਦਿਆ ਤਾਂ ਉਨ੍ਹਾਂ ਦੇ ਨਵੇਂ ਗੁਆਡੀ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਹੋਣਗੇ। ਇਨ੍ਹੀਂ ਦਿਨੀਂ ਸ਼ਾਹਿਦ ਆਪਣੇ ਜੁਹੂ ਅਪਾਰਟਮੈਂਟ 'ਚ ਕਾਫੀ ਖੁਸ਼ ਹਨ। ਇਸ ਸਮੇਂ ਸ਼ਾਹਿਦ ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਦੇ ਗੁਆਂਢੀ ਹਨ। ਉਨ੍ਹਾਂ ਇਹ ਘਰ ਸਾਲ 2014 'ਚ ਖਰੀਦਿਆ ਸੀ। ਇਸ ਘਰ 'ਚ ਹੀ ਮੀਰਾ ਉਨ੍ਹਾਂ ਦੀ ਪਤਨੀ ਬਣ ਕੇ ਆਈ ਸੀ। ਉਨ੍ਹਾਂ ਦੀ ਬੇਟੀ ਮੀਸ਼ਾ ਦਾ ਸਵਾਗਤ ਵੀ ਇਸ ਘਰ 'ਚ ਹੋਇਆ ਸੀ ਪਰ ਸ਼ਾਹਿਦ ਜ਼ਿਆਦਾ ਵੱਡੇ ਘਰ 'ਚ ਸ਼ਿਫਟ ਹੋਣਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਬਾਂਦਰਾ ਸਥਿਤ ਵਾਸਤੂ ਅਪਾਰਟਮੈਂਟ ਨੂੰ ਚੁਣਿਆ ਹੈ ਕਿਉਂਕਿ ਇਸ ਘਰ ਦੇ ਸਾਹਮਣੇ ਸਮੁੰਦਰ ਦਾ ਨਜ਼ਾਰਾ ਦਿਖਾਈ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਸ਼ਾਹਿਦ ਅਤੇ ਮੀਰਾ ਨੇ ਇਸ ਅਪਾਰਟਮੈਂਟ 'ਚ ਇਕ ਵਾਰੀ ਆਏ ਸੀ। ਉਨ੍ਹਾਂ ਨੂੰ ਇਸ ਘਰ 'ਚ ਕਾਫੀ ਕੁਝ ਵਧੀਆ ਲੱਗਾ ਸੀ। ਰਣਬੀਰ ਨੇ ਇਸ ਬਿਲਡਿੰਗ 'ਚ ਸਾਲ 2016 'ਚ 35 ਕਰੋੜ ਦਾ ਖਰੀਦਿਆ ਸੀ ਪਰ ਜੇਕਰ ਸ਼ਾਹਿਦ ਇਧਰ ਸ਼ਿਫਟ ਕਰਦੇ ਹਨ ਤਾਂ ਲੋਕਾਂ ਨੂੰ ਬਾਲੀਵੁੱਡ ਦੇ ਦੋ ਸਟਾਰ ਇਕੱਠੇ ਦਿਖਾਈ ਦੇਣਗੇ। ਸ਼ਾਹਿਦ ਦੀ ਫਿਲਮ 'ਰੰਗੂਨ' ਜੋ ਹਾਲ ਹੀ 'ਚ ਰਿਲੀਜ਼ ਹੋਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਕੋਈ ਜ਼ਿਆਦਾ ਕਮਾਈ ਨਹੀਂ ਕਰ ਪਾਈ। ਜਲਦ ਹੀ ਸ਼ਾਹਿਦ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਉਹ ਰਾਣਾ ਰਤਨ ਸਿੰਘ ਦੇ ਰੋਲ 'ਚ ਨਜ਼ਰ ਆਉਣਗੇ ਜੋ ਚਿਤੌੜ ਦੇ ਰਾਜਾ ਅਤੇ ਰਾਣੀ ਪਦਮਾਵਤੀ ਦੇ ਪਤੀ ਸਨ। ਸ਼ਾਹਿਦ ਨਾਲ ਇਸ ਫਿਲਮ 'ਚ ਦੀਪਿਕਾ ਪਾਦੁਕੌਣ ਅਤੇ ਰਣਬੀਰ ਸਿੰਘ ਵੀ ਦਿਖਾਈ ਦੇਣਗੇ। ਬਾਲੀਵੁੱਡ 'ਚ ਪਹਿਲੀ ਵਾਰ ਸ਼ਾਹਿਦ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਚ ਕੰਮ ਕਰ ਰਹੇ ਹਨ।