FacebookTwitterg+Mail

Pics : ਪਤਨੀ ਮੀਰਾ ਨਾਲ ਪੀ. ਵੀ. ਆਰ. 'ਚ ਫਿਲਮ ਦੇਖਣ ਪਹੁੰਚੇ ਸ਼ਾਹਿਦ ਕਪੂਰ

shahid kapoor
21 August, 2018 01:26:43 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਨੂੰ ਪਤਨੀ ਮੀਰਾ ਰਾਜਪੂਤ ਨਾਲ ਮੁੰਬਈ ਦੇ ਪੀ. ਵੀ. ਆਰ. ਦੇ ਬਾਹਰ ਦੇਖਿਆ ਗਿਆ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਸ਼ਾਹਿਦ ਤੇ ਮੀਰਾ ਫਿਲਮ ਦੇਖਣ ਤੋਂ ਬਾਅਦ ਘਰ ਜਾਣ ਲਈ ਗੱਡੀ 'ਚ ਬੈਠ ਰਹੇ ਸੀ।

Punjabi Bollywood Tadka
ਮੀਰਾ ਰਾਜਪੂਤ ਇਸ ਸਮੇਂ ਪ੍ਰੈਗਨੈਂਟ ਹੈ ਅਤੇ ਸ਼ਾਹਿਦ ਕਪੂਰ ਇਕ ਚੰਗੇ ਪਤੀ ਦੀ ਤਰ੍ਹਾਂ ਜ਼ਿਆਦਾ ਸਮਾਂ ਉਸ ਨਾਲ ਬਤੀਤ ਕਰ ਰਹੇ ਹਨ। ਇਸ ਦੌਰਾਨ ਸ਼ਾਹਿਦ ਪੋੜੀਆਂ ਤੋਂ ਥੱਲੇ ਉਤਰਦੇ ਅਤੇ ਗੱਡੀ 'ਚ ਬੈਠਣ ਸਮੇਂ ਮੀਰਾ ਨੂੰ ਸਹਾਰਾ ਦਿੰਦੇ ਨਜ਼ਰ ਆਏ। ਸ਼ਾਹਿਦ ਅਤੇ ਮੀਰਾ ਦਾ ਇਹ ਦੂਜਾ ਬੱਚਾ ਹੋਵੇਗਾ। ਇਸ ਤੋਂ ਪਹਿਲਾਂ ਸ਼ਾਹਿਦ ਦੀ ਇਕ ਬੇਟੀ ਹੈ ਜਿਸ ਦਾ ਨਾਂ ਮੀਸ਼ਾ ਹੈ।

Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਸ਼ਾਹਿਦ ਜਲਦ ਹੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਸ਼ਾਹਿਦ ਤੋਂ ਇਲਾਵਾ ਯਾਮੀ ਗੌਤਮ ਅਤੇ ਸ਼ਰਧਾ ਕਪੂਰ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 21 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood Tadka


Tags: Shahid Kapoor Mira Rajput Batti Gul Meter Chalu Pregnancy PVR Cinemas Bollywood Actor

Edited By

Kapil Kumar

Kapil Kumar is News Editor at Jagbani.