ਮੁੰਬਈ (ਬਿਊਰੋ)— ਬਾਲੀਵੁੱਡ ਸਟਾਰ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੀ ਧੀ ਮੀਸ਼ਾ ਕਪੂਰ ਐਤਵਾਰ ਨੂੰ 2 ਸਾਲ ਦੀ ਹੋ ਗਈ ਹੈ। ਸ਼ਾਇਦ ਅਤੇ ਮੀਰਾ ਨੇ ਨੰਨ੍ਹੀ ਮੀਸ਼ਾ ਦਾ ਜਨਮਦਿਨ ਮਨਾਇਆ ਅਤੇ ਇਸ ਪਾਰਟੀ 'ਚ ਸ਼ਾਹਿਦ ਨੇ ਭਰਾ ਈਸ਼ਾਨ ਖੱਟਰ, ਰਵੀਨਾ ਟੰਡਨ ਅਤੇ ਪਿਤਾ ਪੰਕਜ ਕਪੂਰ ਸਮੇਤ ਕਈ ਲੋਕ ਸ਼ਾਮਿਲ ਹੋਏ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆ ਚੁੱਕੀਆ ਹਨ।
ਦੱਸ ਦੇਈਏ ਕਿ ਮੀਰਾ ਰਾਜਪੂਤ ਗਰਭਵਤੀ ਹੈ। ਮੀਸ਼ਾ ਦੇ ਚਾਚਾ ਈਸ਼ਾਨ ਆਪਣੀ ਮਾਂ ਨੀਲਿਮਾ ਅਜੀਮ ਨਾਲ ਪਾਰਟੀ 'ਚ ਪਹੁੰਚੇ।
ਵਿਕਰਮਦਿਤਅ ਮੋਟਵਾਨੀ ਆਪਣੀ ਪਤਨੀ ਈਸ਼ਿਕਾ ਮੋਹਨ ਨਾਲ ਇਸ ਸੈਲੀਬ੍ਰੇਸ਼ਨ 'ਚ ਪਹੁੰਚੇ। ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਵੀ ਸੀ।