FacebookTwitterg+Mail

ਸ਼ਾਹਿਦ ਦੀਆਂ ਖੁਸ਼ੀਆਂ ਨੂੰ ਲੱਗੇਗਾ ਗ੍ਰਹਿਣ, ਨਹੀਂ ਬਤੀਤ ਕਰ ਸਕਨਗੇ ਨਵਜੰਮੇ ਬੇਟੇ ਨਾਲ ਸਮਾਂ

shahid kapoor
08 September, 2018 05:03:37 PM

ਮੁੰਬਈ (ਬਿਊਰੋ)— ਸ਼ਾਹਿਦ ਕਪੂਰ ਲਈ ਦੋਹਰੀ ਖੁਸ਼ੀ ਦਾ ਸਮਾਂ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਕ ਪਾਸੇ ਤਾਂ ਉਨ੍ਹਾਂ ਦੇ ਬੇਟੇ ਦਾ ਜਨਮ ਹੋਇਆ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਰਿਲੀਜ਼ ਹੋਣ ਵਾਲੀ ਹੈ ਪਰ ਕਹਿੰਦੇ ਹਨ ਕਿ ਖੁਸ਼ੀਆਂ ਆਪਣੇ ਪਿੱਛੇ ਗਮ ਵੀ ਲੈ ਆਉਂਦੀਆਂ ਹਨ। ਕੁਝ ਅਜਿਹਾ ਹੀ ਸ਼ਾਹਿਦ ਕਪੂਰ ਨਾਲ ਵੀ ਹੋਣ ਜਾ ਰਿਹਾ ਹੈ।
ਨਹੀਂ ਬਿਤਾ ਪਾਉਣਗੇ ਬੇਟੇ ਨਾਲ ਵਧ ਸਮਾਂ
ਸ਼ਾਹਿਦ ਕਪੂਰ ਦੀ ਖੁਸ਼ੀ ਦਾ ਤਾਂ ਇਸ ਸਮੇਂ ਕੋਈ ਟਿਕਾਣਾ ਹੀ ਨਹੀਂ ਹੈ ਕਿਉਂਕਿ ਉਹ ਦੂਜੀ ਵਾਰ ਪਿਤਾ ਬਣੇ ਹੈ ਅਤੇ ਉਹ ਵੀ ਇਕ ਬੇਟੇ ਦੇ ਪਰ ਉਨ੍ਹਾਂ ਦੀ ਇਸ ਖੁਸ਼ੀ 'ਚ ਗਮ ਵੀ ਲੁਕਿਆ ਹੋਇਆ ਹੈ। ਦਰਅਸਲ ਸ਼ਾਹਿਦ ਕਪੂਰ ਆਪਣੇ ਬੇਟੇ ਨਾਲ ਲੰਬਾ ਸਮਾਂ ਨਹੀਂ ਬਿਤਾ ਪਾਉਣਗੇ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੂੰ ਜਲਦ ਹੀ ਆਪਣੀ ਨਵੀਂ ਫਿਲਮ 'ਅਰਜੁਨ ਰੈੱਡੀ' ਦੀ ਰੀਮੇਕ ਲਈ ਕੰਮ 'ਤੇ ਵਾਪਸ ਆਉਣਾ ਪਿਆ। ਖਬਰ ਮੁਤਾਬਕ ਉਨ੍ਹਾਂ ਨੇ ਫਿਲਮ ਨਾਲ ਜੁੜੇ ਇਕ ਸੂਤਰ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਾਹਿਦ ਕਪੂਰ ਦੀ 'ਅਰਜੁਨ ਰੈੱਡੀ' ਰੀਮੇਕ ਸਤੰਬਰ ਦੀ 30 ਤਾਰੀਕ ਨਾਲ ਸ਼ੁਰੂ ਹੋਵੇਗੀ। 
ਵਿਜੇ ਦੀ ਸੁਪਰਹਿੱਟ ਫਿਲਮ ਦੀ ਰੀਮੇਕ ਹੈ 'ਅਰਜੁਨ ਰੈੱਡੀ' 
ਤੁਹਾਨੂੰ ਦੱਸ ਦੇਈਏ ਕਿ ਸ਼ਾਹਿਦ ਕਪੂਰ ਦੀ ਆਉਣ ਵਾਲੀ ਇਹ ਫਿਲਮ ਸਾਊਥ ਐਕਟਰ ਵਿਜੈ ਦੀ ਸੁਪਰਹਿੱਟ ਫਿਲਮ 'ਅਰਜੁਨ ਰੈੱਡੀ' ਦੀ ਆਫੀਸ਼ੀਅਲ ਰੀਮੇਕ ਹੈ। ਇਹ ਸਾਊਥ ਦੀ ਬਲਾਕਬਸਟਰ ਫਿਲਮਾਂ 'ਚੋਂ ਇਕ ਰਹੀ ਹੈ। ਹੁਣ ਇਸ ਨੂੰ ਬਾਲੀਵੁੱਡ 'ਚ ਵੀ ਬਣਾਇਆ ਜਾ ਰਿਹਾ ਹੈ। ਸ਼ਾਹਿਦ ਕਪੂਰ ਇਸ ਫਿਲਮ ਲਈ ਕਾਫੀ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਹਨ। ਜੇਕਰ ਤੁਸੀਂ ਉਨ੍ਹਾਂ ਦੀ ਹਾਲ ਹੀ ਤਸਵੀਰਾਂ ਨੂੰ ਦੇਖੋਗੇ ਤਾਂ ਤੁਹਾਨੂੰ ਅੰਦਾਜ਼ਾ ਹੋਵੇਗਾ ਕਿ ਉਹ ਇਨ੍ਹਾਂ ਤਸਵੀਰਾਂ 'ਚ ਲੰਬੇ ਵਾਲ ਅਤੇ ਲੰਬੀ ਦਾੜ੍ਹੀ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਲੁੱਕ ਉਨ੍ਹਾਂ ਦੀ ਫਿਲਮ 'ਅਰਜੁਨ ਰੈੱਡੀ' ਲਈ ਹੀ ਹੈ।


Tags: Shahid KapoorSonBirthMira RajputArjun ReddyShooting

Edited By

Chanda Verma

Chanda Verma is News Editor at Jagbani.