FacebookTwitterg+Mail

ਇਸ ਵਜ੍ਹਾ 'ਬੱਤੀ ਗੁੱਲ...' ਦੀ ਪ੍ਰਮੋਸ਼ਨ ਨਹੀਂ ਕਰਨਗੇ ਸ਼ਾਹਿਦ ਕਪੂਰ

shahid kapoor
11 September, 2018 11:50:11 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੇ ਘਰ ਆਏ ਨਵੇਂ ਮਹਿਮਾਨ ਦਾ ਖਿਆਲ ਰੱਖਣ 'ਚ ਬਿਜ਼ੀ ਹਨ। ਇਸ ਵਜ੍ਹਾ ਹੀ ਸ਼ਾਹਿਦ ਨੇ ਆਪਣੀ ਆਗਾਮੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਦੀ ਪ੍ਰਮੋਸ਼ਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਸ਼ਾਹਿਦ ਦੀ ਫਿਲਮ ਲਈ ਉਨ੍ਹਾਂ ਟੀ. ਵੀ. ਰਿਐਲਿਟੀ ਸ਼ੋਅ 'ਇੰਡੀਆਜ਼ ਬੈਸਟ ਡ੍ਰਾਮੇਬਾਜ਼' ਸ਼ੋਅ 'ਚ ਜਾਣਾ ਸੀ ਪਰ ਪ੍ਰਮੋਸ਼ਨ ਈਵੈਂਟ 'ਚ ਜਾਣ ਤੋਂ ਮਨ੍ਹਾ ਕਰ ਦਿੱਤਾ।

ਸੂਤਰਾਂ ਮੁਤਾਬਕ ਸ਼ਾਹਿਦ ਆਪਣੀ ਪਤਨੀ ਮੀਰਾ, ਬੇਟੀ ਮੀਸ਼ਾ ਅਤੇ ਬੇਟੇ ਜੈਨ ਦਾ ਪੂਰਾ ਖਿਆਲ ਰੱਖਣਾ ਚਾਹੁੰਦੇ ਹਨ। ਇਨ੍ਹੀਂ ਦਿਨੀਂ ਬੇਟੀ ਮੀਸ਼ਾ ਦੀ ਸਿਹਤ ਵੀ ਠੀਕ ਨਹੀਂ, ਜਿਸ ਵਜ੍ਹਾ ਸ਼ਾਹਿਦ ਕਪੂਰ ਦੀ ਪਿਛਲੇ ਇਕ ਮਹੀਨੇ ਤੋਂ ਨੀਂਦ ਪੂਰੀ ਨਹੀਂ ਹੋ ਰਹੀ। ਮੀਰਾ ਨੂੰ ਹਾਲ ਹੀ 'ਚ ਹਸਪਤਾਲ ਤੋਂ ਛੁੱਟੀ ਮਿਲੀ ਹੈ। ਅਜਿਹੇ 'ਚ ਸ਼ਾਹਿਦ ਆਪਣੇ ਪੂਰੇ ਪਰਿਵਾਰ ਦੀ ਦੇਖਭਾਲ 'ਚ ਬਿਜ਼ੀ ਹਨ। ਸ਼ਾਹਿਦ ਕਪੂਰ ਦੀ ਨਵੀਂ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਫਿਲਮ ਨਿਰਮਾਤਾਵਾਂ ਵਲੋਂ ਉਨ੍ਹਾਂ ਨੂੰ ਪ੍ਰਮੋਸ਼ਨ ਕਰਨ ਤੋਂ ਫ੍ਰੀ ਕਰ ਦਿੱਤਾ ਹੈ।


Tags: Shahid Kapoor Batti Gul Meter Chalu Mira Rajput Misha Zain Kapoor Bollywood Actor

Edited By

Kapil Kumar

Kapil Kumar is News Editor at Jagbani.