FacebookTwitterg+Mail

ਬੇਟੇ ਜ਼ੈਨ ਦੇ ਆਉਣ 'ਤੇ ਸ਼ਾਹਿਦ ਕਪੂਰ ਨੇ ਬਿਆਨ ਕੀਤਾ ਹਾਲ-ਏ-ਦਿਲ

shahid kapoor
15 September, 2018 10:28:22 AM

ਮੁੰਬਈ (ਬਿਊਰੋ)— ਸ਼ਾਹਿਦ ਕਪੂਰ ਦੇ ਘਰ ਹਾਲ ਹੀ 'ਚ ਬੇਟਾ ਜ਼ੈਨ ਕਪੂਰ ਆਇਆ ਹੈ। ਸ਼ਾਹਿਦ ਤੇ ਮੀਰਾ ਦੂਜੇ ਬੱਚੇ ਦੇ ਮਾਤਾ-ਪਿਤਾ ਬਣੇ ਹਨ। ਸ਼ਾਹਿਦ ਬੇਟੇ ਦੇ ਆਉਣ ਤੋਂ ਬਾਅਦ ਆਪਣੀ ਫੈਮਿਲੀ ਨੂੰ ਕੁਝ ਸਮਾਂ ਦੇਣਾ ਚਾਹੁੰਦੇ ਹਨ। ਇਸ ਕਾਰਨ ਉਹ ਆਪਣੀ ਆਉਣ ਵਾਲੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਦਾ ਪ੍ਰਮੋਸ਼ਨ ਨਹੀਂ ਕਰ ਪਾ ਰਹੇ। ਆਪਣੀ ਜ਼ਿੰਦਗੀ 'ਚ ਬਿਜ਼ੀ ਸ਼ਾਹਿਦ ਨੇ ਇਸ ਗੱਲ 'ਤੇ ਆਪਣਾ ਹਾਲ-ਏ-ਦਿਲ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਸੁਣਾਇਆ। ਹਾਲ ਹੀ 'ਚ ਸ਼ਾਹਿਦ ਦੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਰਿਲੀਜ਼ ਹੋਣ ਵਾਲੀ ਹੈ ਪਰ ਸ਼ਾਹਿਦ ਫਿਲਮ ਦੀ ਪ੍ਰਮੋਸ਼ਨ ਲਈ ਸਮਾਂ ਨਹੀਂ ਕੱਢ ਪਾ ਰਹੇ।

Punjabi Bollywood Tadka

ਇਸ 'ਤੇ ਸ਼ਾਹਿਦ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਉਨ੍ਹਾਂ ਲਈ ਬਾਕੀ ਕੰਮ ਬਾਅਦ 'ਚ ਤੇ ਪਰਿਵਾਰ ਪਹਿਲਾਂ ਆਉਂਦਾ ਹੈ। ਸ਼ਾਹਿਦ ਨੇ ਆਪਣੇ ਟਵੀਟ 'ਚ ਲਿਖਿਆ, “ਪਿਛਲੇ ਕੁਝ ਦਿਨ ਬੇਹੱਦ ਮੁਸ਼ਕਿਲ ਹੋਣ ਵਾਲੇ ਸੀ। ਮੀਸ਼ਾ ਨੂੰ ਵੀ ਤੇਜ਼ ਬੁਖਾਰ ਹੈ ਤੇ ਜ਼ੈਨ ਵੀ ਹੁਣੇ ਘਰ ਆਇਆ ਹੈ। ਮੈਨੂੰ ਕੁਝ ਪ੍ਰਮੋਸ਼ਨ ਮਿਸ ਕਰਨੇ ਪਏ। 'ਬੱਤੀ ਗੁੱਲ ਮੀਟਰ ਚਾਲੂ' ਰਿਲੀਜ਼ ਹੋਣ 'ਚ ਸਿਰਫ 9 ਦਿਨ ਰਹਿ ਗਏ ਹਨ ਤੇ ਮਾਪੇ ਹੋਣ ਦੇ ਨਾਤੇ ਬਾਕੀ ਸਭ ਕੁਝ ਪਿੱਛੇ ਰਹਿ ਜਾਂਦਾ ਹੈ। ਉਮੀਦ ਕਰਦਾ ਹਾਂ ਕਿ ਜਲਦੀ ਹੀ ਪ੍ਰਮੋਸ਼ਨ ਸ਼ੁਰੂ ਕਰਾਂਗਾ।'' 'ਬੱਤੀ ਗੁੱਲ ਮੀਟਰ ਚਾਲੂ' 'ਚ ਸ਼ਾਹਿਦ ਕਪੂਰ, ਸ਼ਰਧਾ ਕਪੂਰ, ਯਾਮੀ ਗੌਤਮ ਤੇ ਦਿਵਯੇਂਦਰ ਸ਼ਰਮਾ ਮੁੱਖ ਕਿਰਦਾਰ ਨਿਭਾਅ ਰਹੇ ਹਨ।


Tags: Shahid KapoorMishaZain KapoorPromotionBatti Gul Meter Chalu

Edited By

Chanda Verma

Chanda Verma is News Editor at Jagbani.