FacebookTwitterg+Mail

ਸ਼ਾਹਿਦ ਦੇ ਬੇਟੇ ਨੂੰ ਮਿਲ ਰਹੇ ਗਿਫਟ 'ਤੇ ਮੀਰਾ ਨੂੰ ਇਤਰਾਜ਼

shahid kapoor
15 September, 2018 11:57:05 AM

ਮੁੰਬਈ (ਬਿਊਰੋ)— ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੇ ਘਰ ਨਵੇਂ ਮਹਿਮਾਨ ਦੇ ਆਉਣ ਨਾਲ ਘਰ ਦਾ ਮਾਹੌਲ ਖੁਸ਼ੀਆਂ ਨਾਲ ਭਰ ਗਿਆ ਹੈ। ਹਾਲ ਹੀ 'ਚ ਮੀਰਾ ਨੇ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਜੈਨ ਰੱਖਿਆ ਗਿਆ ਹੈ। ਮੀਰਾ ਅਤੇ ਸ਼ਾਹਿਦ ਨੇ ਫੈਨਜ਼ ਵਲੋਂ ਮਿਲ ਰਹੀਆਂ ਵਧਾਈਆਂ ਅਤੇ ਗਿਫਟ ਲਈ ਧੰਨਵਾਦ ਕੀਤਾ ਹੈ। ਦਰਸਅਲ, ਸ਼ਾਹਿਦ ਘਰ ਆਏ ਇਸ ਨੰਨ੍ਹੇ ਮਹਿਮਾਨ ਲਈ ਫੈਨਜ਼ ਵਲੋਂ ਭਰਪੂਰ ਗਿਫਟ ਆ ਰਹੇ ਹਨ ਪਰ ਮੀਰਾ ਨੇ ਹਾਲ ਹੀ 'ਚ ਲੋਕਾਂ ਨੂੰ ਗਿਫਟ ਨਾ ਦੇਣ ਦੀ ਬੇਨਤੀ ਕੀਤੀ ਹੈ।

Punjabi Bollywood Tadka
ਮੀਰਾ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਲੋਕਾਂ ਦਾ ਧੰਨਵਾਦ ਕਰਦੇ ਹੋਏ ਨਾਲ ਹੀ ਇਸ ਗੱਲ ਦੀ ਬੇਨਤੀ ਵੀ ਕੀਤੀ ਕਿ ਉਹ ਗਿਫਟ ਨਾ ਭੇਜਣ। ਮੀਰਾ ਨੇ ਲਿਖਿਆ, ''ਜੈਨ ਨੂੰ ਖੂਬਸੂਰਤ ਗਿਫਟ ਭੇਜਣ ਲਈ ਸਭ ਦਾ ਧੰਨਵਾਦ, ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਸਾਨੂੰ ਲੋਕਾਂ ਵਲੋਂ ਇੰਨਾ ਪਿਆਰ ਮਿਲ ਰਿਹਾ ਹੈ ਪਰ ਮੇਰੀ ਇਹ ਬੇਨਤੀ ਹੈ ਕਿ ਕਈ ਸਾਰੇ ਪਰਿਵਾਰ ਅਜਿਹੇ ਹਨ ਜਿਨ੍ਹਾਂ ਦੇ ਬੱਚਿਆਂ ਨੂੰ ਇਨ੍ਹਾਂ ਗਿਫਟਸ ਦੀ ਜ਼ਰੂਰਤ ਹੈ। ਇਹ ਬਿਹਤਰ ਹੋਵੇਗਾ ਕਿ ਤੁਸੀਂ ਇਹ ਗਿਫਟ ਲੋੜਵੰਦ ਪਰਿਵਾਰਾਂ ਨੂੰ ਭੇਜੋ ਅਤੇ ਉਨ੍ਹਾਂ ਦੀ ਜ਼ਿੰਦਗੀ ਵੀ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ ਕਰੋ।


Tags: Shahid Kapoor Mira Rajput Misha Zain Gift Bollywood Actor

Edited By

Kapil Kumar

Kapil Kumar is News Editor at Jagbani.