FacebookTwitterg+Mail

Pics : ਸ਼ਾਹਿਦ ਨੇ ਸ਼ਰਧਾ ਨਾਲ ਸ਼ੁਰੂ ਕੀਤੀ 'ਬੱਤੀ ਗੁੱਲ...' ਦੀ ਪ੍ਰਮੋਸ਼ਨ

shahid kapoor
15 September, 2018 12:40:21 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਪਿਛਲੇ ਕਈ ਦਿਨਾਂ ਤੋਂ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਘਰ 'ਚ ਪਰਿਵਾਰ ਦੀ ਦੇਖਭਾਲ 'ਚ ਬਿਜ਼ੀ ਸਨ। ਜਿਸ ਵਜ੍ਹਾ ਉਨ੍ਹਾਂ ਆਪਣੇ ਕਈ ਪ੍ਰੋਗਰਾਮ ਰੱਦ ਕਰ ਦਿੱਤੇ। ਹਾਲਾਂਕਿ ਉਨ੍ਹਾਂ ਆਪਣੇ ਪ੍ਰੋਗਰਾਮ ਨੂੰ ਰੱਦ ਕਰਨ ਦੇ ਪਿੱਛੇ ਦੀ ਵਜ੍ਹਾ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਲਈ ਸਭ ਤੋਂ ਜ਼ਰੂਰੀ ਇਸ ਸਮੇਂ ਪਰਿਵਾਰ ਹੈ। ਦਰਸਅਲ, ਉਸ ਸਮੇਂ ਸ਼ਾਹਿਦ ਕਈ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਸੀ। ਬੇਟੇ ਨੂੰ ਘਰ ਲਿਆਉਣਾ ਸੀ ਅਤੇ ਉੱਥੇ ਹੀ ਬੇਟੀ ਮੀਸ਼ਾ ਦਾ ਬੀਮਾਰ ਹੋ ਜਾਣਾ। ਜਿਸ ਵਜ੍ਹਾ ਸ਼ਾਹਿਦ ਆਪਣੀ ਆਗਾਮੀ ਫਿਲਮ ਦੀ ਪ੍ਰਮੋਸ਼ਨ 'ਤੇ ਧਿਆਨ ਨਹੀਂ ਦੇ ਪਾ ਰਹੇ ਸੀ।

Punjabi Bollywood Tadka
ਹਾਲ ਹੀ 'ਚ ਸ਼ਾਹਿਦ ਤੇ ਸ਼ਰਧਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਦੋਵੇਂ ਦਿੱਲੀ 'ਚ ਆਪਣੀ ਆਉਣ ਵਾਲੀ ਫਿਲਮ ਨੂੰ ਪ੍ਰਮੋਟ ਕਰਨ ਪਹੁੰਚੇ ਸਨ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਦੋਵੇਂ ਮੁੰਬਈ ਏਅਰਪੋਰਟ 'ਤੇ ਪਹੁੰਚੇ ਸਨ।

Punjabi Bollywood Tadka
ਦੱਸਣਯੋਗ ਹੈ ਕਿ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਦਾ ਨਿਰਦੇਸ਼ਨ ਨਾਰਾਇਣ ਸਿੰਘ ਵਲੋਂ ਕੀਤਾ ਗਿਆ ਹੈ। ਫਿਲਮ 'ਚ ਸ਼ਾਹਿਦ ਤੇ ਸ਼ਰਧਾ ਤੋਂ ਇਲਾਵਾ ਯਾਮੀ ਗੌਤਮ ਅਹਿਮ ਭੂਮਿਕਾ 'ਚ ਹੈ। ਇਹ ਫਿਲਮ 21 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood Tadka


Tags: Shahid Kapoor Shraddha Kapoor Batti Gul Meter Chalu Shree Narayan Singh Promotion Bollywood Actor

Edited By

Kapil Kumar

Kapil Kumar is News Editor at Jagbani.