FacebookTwitterg+Mail

ਬੇਟੇ ਦੇ ਜਨਮ ਤੋਂ ਬਾਅਦ ਸ਼ਾਹਿਦ ਨੇ ਪਤਨੀ ਮੀਰਾ ਦੀ ਸ਼ੇਅਰ ਕੀਤੀ ਖੂਬਸੂਰਤ ਤਸਵੀਰ

shahid kapoor
18 September, 2018 05:10:40 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਨੇ ਬੇਟੇ ਜ਼ੈਨ ਦੇ ਜਨਮ ਤੋਂ ਬਾਅਦ ਇਕ ਵਾਰ ਫਿਰ ਆਪਣੇ ਕੰਮ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਸ਼ਾਹਿਦ ਆਪਣੇ ਕੰਮ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਸੋਸ਼ਲ ਤੇ ਪ੍ਰੋਫੈਸ਼ਨਲ ਲਾਈਫ ਦੇ ਨਾਲ ਸ਼ਾਹਿਦ ਆਪਣੀ ਨਿੱਜੀ ਲਾਈਫ 'ਚ ਵੀ ਬੇਹੱਦ ਖੁਸ਼ ਹਨ। ਬੇਟੇ ਦੇ ਜਨਮ ਤੋਂ ਬਾਅਦ ਸ਼ਾਹਿਦ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਬੇਟੇ ਦਾ ਨਾਂ ਸਭ ਨਾਲ ਸ਼ੇਅਰ ਕੀਤਾ ਸੀ। ਹਾਲ ਹੀ 'ਚ ਸ਼ਾਹਿਦ ਨੇ ਪਤਨੀ ਮੀਰਾ ਦੀ ਪਿਆਰੀ ਜਿਹੀ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ, ''ਥ੍ਰੋਬੈਕ।''

Punjabi Bollywood Tadka

ਤਸਵੀਰ 'ਚ ਦੋਹਾਂ ਦੇ ਚਿਹਰੇ 'ਤੇ ਕਿਊਟ ਸਮਾਈਲ ਹੈ, ਜੋ ਉਨ੍ਹਾਂ ਦੀ ਖੁਸ਼ੀ ਨੂੰ ਸਾਫ ਦਰਸਾ ਰਹੀ ਹੈ। ਸ਼ਾਹਿਦ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' 21 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ 'ਚ ਸ਼ਾਹਿਦ ਦੇ ਆਪੋਜ਼ਿਟ ਸ਼ਰਧਾ ਕਪੂਰ ਨਜ਼ਰ ਆਵੇਗੀ। ਫਿਲਮ 'ਚ ਇਨ੍ਹਾਂ ਤੋਂ ਇਲਾਵਾ ਯਾਮੀ ਗੌਤਮ ਵੀ ਨਜ਼ਰ ਆਵੇਗੀ।


Tags: ShahidKapoorMira RajputShareInstagram Zain Kapoor

Edited By

Chanda Verma

Chanda Verma is News Editor at Jagbani.