FacebookTwitterg+Mail

ਸ਼ਾਹਿਦ ਕਪੂਰ ਦੇ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ

shahid kapoor
31 October, 2018 04:07:22 PM

ਮੁੰਬਈ (ਬਿਊਰੋ)— ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਇਸ ਸਾਲ ਸਤੰਬਰ 'ਚ ਬੇਟੇ ਨੂੰ ਜਨਮ ਦਿੱਤਾ ਸੀ। ਦੋਹਾਂ ਨੇ ਮਿਲ ਕੇ ਉਸ ਦਾ ਨਾਂ ਜ਼ਾਇਨ ਕਪੂਰ ਰੱਖਿਆ। ਜ਼ਾਇਨ ਦੇ ਪਰਿਵਾਰ 'ਚ ਆਉਣ ਨਾਲ ਸਭ ਤੋਂ ਜ਼ਿਆਦਾ ਖੁਸ਼ ਮੀਸ਼ਾ ਹੈ। ਸ਼ਾਹਿਦ ਦੀ ਬੇਟੀ ਮੀਸ਼ਾ ਨੂੰ ਉਸ ਦਾ ਭਰਾ ਮਿਲ ਗਿਆ ਹੈ। ਮੀਸ਼ਾ ਤੇ ਜੈਨ ਦੀ ਇਕ ਤਸਵੀਰ ਮੀਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ। ਤਸਵੀਰ 'ਚ ਮੀਸ਼ਾ ਆਪਣੇ ਭਰਾ ਜ਼ਾਇਨ ਕੋਲ ਖੜੀ ਨਜ਼ਰ ਆ ਰਹੀ ਹੈ।

ਸ਼ਾਹਿਦ ਕਪੂਰ ਦੇ ਪਰਿਵਾਰ 'ਚ ਹੁਣ ਕੁੱਲ 4 ਮੈਬਰ ਹਨ। ਉਹ ਆਪਣੀ ਪਤਨੀ ਨਾਲ ਮਿਲ ਕੇ ਪਰਿਵਾਰਕ ਜ਼ਿੰਦਗੀ ਨੂੰ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਸ਼ਾਹਿਦ ਆਪਣੇ ਪਰਿਵਾਰ ਨੂੰ ਹਮੇਸ਼ਾ ਪਹਿਲ ਦਿੰਦੇ ਹਨ ਅਤੇ ਉਹ ਅਕਸਰ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਬੇਟੀ ਮੀਸ਼ਾ ਨਾਲ ਸਮਾਂ ਬਤੀਤ ਕਰਦੇ ਹਨ। ਸ਼ਾਹਿਦ ਦੇ ਬੇਟੇ ਜ਼ਾਇਨ ਦੀਆਂ ਤਸਵੀਰਾਂ ਹੁਣ ਤੱਕ ਸੋਸ਼ਲ ਮੀਡੀਆ 'ਤੇ ਨਹੀਂ ਆਈਆਂ। ਫਿਲਹਾਲ ਸ਼ਾਹਿਦ-ਮੀਰਾ ਦੀ ਕੋਸ਼ਿਸ਼ ਹੈ ਕਿ ਆਪਣੇ ਬੇਟੇ ਨੂੰ ਮੀਡੀਆ ਦੀ ਲਾਈਮ ਲਾਈਟ ਤੋਂ ਦੂਰ ਰੱਖਿਆ ਜਾਵੇ। ਸ਼ਾਹਿਦ ਨੇ ਆਪਣੇ ਬੇਟੇ ਜ਼ਾਇਨ ਦੇ ਨਾਂ 'ਤੇ ਕਿਹਾ ਸੀ ਕਿ ਇਸ ਨਾਂ 'ਤੇ ਉਨ੍ਹਾਂ ਦੇ ਪਰਿਵਾਰ 'ਚ ਬਹੁਤ ਸਮੇਂ ਤੋਂ ਗੱਲ ਚੱਲ ਰਹੀ ਸੀ। ਆਖਿਰਕਾਰ ਪਤੀ-ਪਤਨੀ ਨੇ ਮਿਲ ਕੇ ਆਪਣੇ ਦੂਜੇ ਬੱਚੇ ਨੂੰ ਇਹ ਨਾਂ ਦੇਣ ਦਾ ਫੈਸਲਾ ਲਿਆ।


Tags: Shahid Kapoor Mira Rajput Misha Kapoor Zain Kapoor Viral Bollywood Actor

Edited By

Kapil Kumar

Kapil Kumar is News Editor at Jagbani.