FacebookTwitterg+Mail

ਕੈਂਸਰ ਦੀ ਵਾਇਰਲ ਖਬਰ 'ਤੇ ਸ਼ਾਹਿਦ ਨੇ ਤੋੜੀ ਚੁੱਪੀ, ਦੱਸਿਆ ਸੱਚ

shahid kapoor
10 December, 2018 03:29:20 PM

ਮੁੰਬਈ(ਬਿਊਰੋ)— ਐਕਟਰ ਸ਼ਾਹਿਦ ਕਪੂਰ ਇਕ ਵਾਰ ਫਿਰ ਚਰਚਾ 'ਚ ਆ ਗਏ ਹਨ। ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਇਕ ਖਬਰ ਵਾਇਰਲ ਹੋ ਰਹੀ ਹੈ ਕਿ ਉਨ੍ਹਾਂ ਨੂੰ ਪੇਟ ਦਾ ਕੈਂਸਰ ਹੋਇਆ ਹੈ। ਇਹ ਖ਼ਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਨੂੰ ਪੜ੍ਹ ਕੇ ਸ਼ਾਹਿਦ ਦੇ ਫੈਨਜ਼ ਕਾਫੀ ਪਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੇ ਸ਼ਾਹਿਦ ਨੂੰ ਲੈ ਕੇ ਟਵੀਟ ਕਰਨੇ ਵੀ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਹੁਣ ਸ਼ਾਹਿਦ ਨੂੰ ਹੀ ਆਪਣੀ ਬਿਮਾਰੀ ਬਾਰੇ ਸੋਸ਼ਲ ਮੀਡੀਆ 'ਤੇ ਬੋਲਣਾ ਪਿਆ। ਸ਼ਾਹਿਦ ਨੇ ਟਵਿੱਟਰ 'ਤੇ ਆਪਣੇ ਫੈਨਜ਼ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ, 'ਦੋਸਤੋ ਮੈਂ ਠੀਕ ਹਾਂ। ਤੁਸੀਂ ਅਜਿਹੀ ਕਿਸੇ ਅਫ਼ਵਾਹ 'ਤੇ ਭਰੋਸਾ ਨਾ ਕਰੋ।'

 

ਹੁਣ ਜੇਕਰ ਸ਼ਾਹਿਦ ਦੀ ਪ੍ਰੋਫੈਸਨਲ ਲਾਈਫ ਦੀ ਗੱਲ ਕਰੀਏ ਤਾਂ 'ਬੱਤੀ ਗੁੱਲ ਮੀਟਰ ਚਾਲੂ' ਦੇ ਫਲੌਪ ਹੋਣ ਤੋਂ ਬਾਅਦ ਸ਼ਾਹਿਦ ਨੇ ਆਪਣੀ ਅਗਲੀ ਫ਼ਿਲਮ 'ਕਬੀਰ ਸਿੰਘ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਹ ਫ਼ਿਲਮ ਸਾਊਥ ਦੀ ਸੁਪਰਹਿੱਟ ਫ਼ਿਲਮ 'ਅਰਜੁਨ ਰੈੱਡੀ' ਦਾ ਹਿੰਦੀ ਰੀਮੇਕ ਹੈ। ਹਾਲ ਹੀ 'ਚ ਸ਼ਾਹਿਦ ਦੇ ਸੈੱਟ ਤੋਂ ਉਸ ਦਾ ਲੁੱਕ ਵੀ ਲੀਕ ਹੋਇਆ ਸੀ। ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।

 


Tags: Shahid KapoorCancerKabir SinghBatti Gul Meter ChaluTwitter

About The Author

manju bala

manju bala is content editor at Punjab Kesari