FacebookTwitterg+Mail

ਅੱਧੀ ਰਾਤ ਸ਼ਾਹਿਦ ਨੇ ਕਿਆਰਾ ਨਾਲ ਫਰਮਾਇਆ ਇਸ਼ਕ, ਵੀਡੀਓ ਵਾਇਰਲ

shahid kapoor and kiara advani
16 January, 2019 10:02:58 AM

ਮੁੰਬਈ (ਬਿਊਰੋ) : ਪਿਛਲਾ ਸਾਲ ਸ਼ਾਹਿਦ ਕਪੂਰ ਲਈ ਕੁਝ ਖਾਸ ਨਹੀਂ ਰਿਹਾ। ਉਸ ਨੇ 2018 ਦੀ ਸ਼ੁਰੂਆਤ 'ਪਦਮਾਵਤ' ਦੇ ਧਮਾਕੇ ਨਾਲ ਕੀਤੀ ਜਦੋਂਕਿ ਆਖਰ 'ਚ 'ਬੱਤੀ ਗੁਲ ਮੀਟਰ ਚਾਲੂ' ਨੇ ਉਸ ਦੇ ਫੈਨਜ਼ ਨੂੰ ਨਿਰਾਸ਼ ਕੀਤਾ। ਇਸ ਸਾਲ ਇਕ ਵਾਰ ਫਿਰ ਸ਼ਾਹਿਦ ਕਪੂਰ 'ਕਬੀਰ ਸਿੰਘ' ਨਾਲ ਧਮਾਕਾ ਕਰਨ ਨੂੰ ਤਿਆਰ ਹੈ। 'ਕਬੀਰ ਸਿੰਘ' ਦੀ ਸ਼ੂਟਿੰਗ ਕੁਝ ਦਿਨਾਂ ਤੋਂ ਦਿੱਲੀ 'ਚ ਹੋ ਰਹੀ ਹੈ। ਸ਼ਾਹਿਦ ਇਸ ਫਿਲਮ ਦਾ ਰੋਮਾਂਟਿਕ ਸੀਨ ਸ਼ੂਟ ਕਰ ਰਹੇ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਬੈਂਚ 'ਤੇ ਬੈਠੀ ਕੁੜੀ ਦਾ ਚਿਹਰਾ ਤਾਂ ਸਾਫ ਤਾਂ ਨਹੀਂ ਦਿਖ ਰਿਹਾ ਪਰ ਉਮੀਦ ਹੈ ਕਿ ਇਹ ਫਿਲਮ ਦੀ ਲੀਡ ਐਕਟਰਸ ਕਿਆਰਾ ਅਡਵਾਨੀ ਹੀ ਹੈ।


ਦੱਸ ਦਈਏ ਕਿ 'ਕਬੀਰ ਸਿੰਘ' ਸਾਊਥ ਦੀ ਸੁਪਰਹਿੱਟ ਫਿਲਮ 'ਅਰਜੁਨ ਰੈਡੀ' ਦਾ ਆਫੀਸ਼ੀਅਲ ਹਿੰਦੀ ਰੀਮੇਕ ਹੈ। ਇਸ ਦੀ ਕਹਾਣੀ ਮੈਡਕੀਲ ਦੇ ਇਕ ਅਜਿਹੇ ਵਿਦਿਆਰਥੀ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਦਾ ਗੁੱਸਾ ਉਸ ਦੀ ਨੱਕ 'ਤੇ ਬੈਠਾ ਰਹਿੰਦਾ ਹੈ। ਇਸੇ ਕਾਰਨ ਉਸ ਦੀ ਜ਼ਿੰਦਗੀ 'ਚ ਇਕ ਜ਼ਬਰਦਸਤ ਮੋੜ ਆਉਂਦਾ ਹੈ।


Tags: Shahid Kapoor Kabir Singh Kiara Advani Instagram Arjun Reddy Bollywood Celebrity

Edited By

Sunita

Sunita is News Editor at Jagbani.