FacebookTwitterg+Mail

ਹਨੀ ਸਿੰਘ ਦੀ ਆਵਾਜ਼ 'ਚ 'ਉਰਵਸ਼ੀ' ਗੀਤ ਰਿਲੀਜ਼, ਕਿਆਰਾ ਨਾਲ ਸ਼ਾਹਿਦ ਕਪੂਰ ਨੇ ਦਿਖਾਏ ਡਾਂਸ ਮੂਵਜ਼

shahid kapoor and kiara advani
29 September, 2018 09:21:49 AM

ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਰੀਮੇਕ ਤੇ ਰੀਮਿਕਸ ਦਾ ਦੌਰ ਚੱਲ ਰਿਹਾ ਹੈ ਤੇ ਬਾਲੀਵੁੱਡ ਫਿਲਮਮੇਕਰਸ ਪੁਰਾਣੇ ਰੀਜ਼ਨਲ ਸੌਂਗਸ ਦਾ ਰੀਮੇਕ ਕਰਕੇ ਲੋਕਾਂ ਦਾ ਧਿਆਨ ਖਿੱਚਣ ਲਈ ਸੁਪਰਹਿੱਟ ਗੀਤਾਂ ਨੂੰ ਰੀ-ਕ੍ਰਿਏਟ ਕਰਨ 'ਤੇ ਵੀ ਜ਼ੋਰ ਦੇ ਰਹੇ ਹਨ। ਹਾਲ ਹੀ 'ਚ ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਫਿਲਮ 'ਅਰਜੁਨ ਰੈੱਡੀ' ਲਈ ਕਾਸਟ ਕੀਤਾ ਗਿਆ ਹੈ। ਇਸ 'ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਵੀ ਦੇਖਣ ਨੂੰ ਮਿਲੇਗਾ ਪਰ ਇਸ ਜੋੜੀ ਦੀ ਕੈਮਿਸਟਰੀ ਸਕ੍ਰੀਨ 'ਤੇ ਪਹਿਲਾਂ ਦੇਖਣ ਲਈ ਫੈਨਜ਼ ਨੂੰ ਜ਼ਿਆਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਕਿਉਂਕਿ ਬੀਤੇ ਦਿਨ ਹੀ ਖਬਰ ਆਈ ਸੀ ਕਿ ਦੋਵੇਂ 90 ਦੇ ਦਹਾਕੇ ਦੇ ਸੁਪਰਹਿੱਟ ਸੌਂਗ 'ਤੇ ਕਮਰ ਮਟਕਾਉਂਦੇ ਨਜ਼ਰ ਆਉਣਗੇ, ਜਿਸ ਨੂੰ ਹਨੀ ਸਿੰਘ ਨੇ ਆਵਾਜ਼ ਦਿੱਤੀ ਹੈ।


ਜੀ ਹਾਂ, ਦੋਵੇਂ ਪੁਰਾਣੇ ਗੀਤ 'ਉਰਵਸ਼ੀ ਦੇ ਰੀਕ੍ਰਿਏਟ ਵਰਜਨ 'ਚ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਅਸਲੀ ਗੀਤ 'ਚ ਪ੍ਰਭੁਦੇਵਾ ਦੇ ਨਾਲ ਨਗਮਾ ਦੀ ਜੋੜੀ ਬਣੀ ਸੀ। ਰੀਕ੍ਰਿਏਟ ਕੀਤੇ ਗੀਤ ਦੀ ਧੁਨ ਤੁਹਾਨੂੰ ਇਸ 'ਤੇ ਡਾਂਸ ਕਰਨ 'ਤੇ ਮਜਬੂਰ ਕਰ ਦਵੇਗੀ। ਗੀਤ ਦੀ ਸ਼ੁਰੂਆਤ 'ਚ ਸ਼ਹਿਸ, ਕਿਆਰਾ ਆਪਸ 'ਚ ਮਿਲਦੇ ਹਨ ਤੇ ਜ਼ਬਰਦਸਤ ਪਾਰਟੀ ਕਰਦੇ ਹਨ। ਗੀਤ ਨੂੰ ਹਨੀ ਸਿੰਘ ਨੇ ਵੱਖਰਾ ਟੱਚ ਦਿੱਤਾ ਹੈ ਜਦੋਂਕਿ ਇਸ ਨੂੰ ਗਿਫਟੀ ਨੇ ਡਾਇਰੈਕਟ ਕੀਤਾ ਹੈ।


Tags: UrvashiShahid KapoorKiara AdvaniYo Yo Honey SinghBhushan KumarGifty

Edited By

Sunita

Sunita is News Editor at Jagbani.