FacebookTwitterg+Mail

ਸ਼ਾਹਿਦ ਨੇ ਸ਼ੁਰੂ ਕੀਤੀ 'ਅਰਜੁਨ ਰੈੱਡੀ' ਦੀ ਸ਼ੂਟਿੰਗ, ਕਿਆਰਾ ਨੇ ਸ਼ੇਅਰ ਕੀਤੀ ਤਸਵੀਰ

shahid kapoor and kiara advani
23 October, 2018 09:28:16 AM

ਮੁੰਬਈ(ਬਿਊਰੋ)— ਬਾਲੀਵੁੱਡ ਸ਼ਾਹਿਦ ਕਪੂਰ ਦੀ ਹਾਲ ਹੀ 'ਚ ਫਿਲਮ 'ਬੱਤੀ ਗੁਲ ਮੀਟਰ ਚਾਲੂ' ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਸ਼ਾਹਿਦ ਆਪਣੀ ਅਗਲੀ ਫਿਲਮ 'ਅਰਜੁਨ ਰੈਡੀ' ਦੇ ਹਿੰਦੀ ਰੀਮੇਕ ਦੀ ਤਿਆਰੀ 'ਚ ਜੁੱਟ ਗਏ ਹਨ। ਫਿਲਮ 'ਚ ਸ਼ਾਹਿਦ ਨਾਲ ਕਿਆਰਾ ਅਡਵਾਨੀ ਨਜ਼ਰ ਆਉਣ ਵਾਲੀ ਹੈ। ਇਸ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਕਿਆਰਾ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਇਕ ਤਸਵੀਰ ਪੋਸਟ ਕਰਕੇ ਦਿੱਤੀ ਹੈ। ਕਿਆਰਾ ਤੇ ਸ਼ਾਹਿਦ ਪਹਿਲੀ ਵਾਰ ਕਿਸੇ ਫਿਲਮ 'ਚ ਇਕੱਠੇ ਕੰਮ ਕਰਨ ਜਾ ਰਹੇ ਹਨ, ਜਿਸ ਨੂੰ ਲੈ ਕੇ ਕਿਆਰਾ ਕਾਫੀ ਐਕਸਾਈਟਿਡ ਹੈ। ਫਿਲਮ ਦੀ ਸ਼ੂਟਿੰਗ ਸੈਕਿੰਡ ਹਾਫ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦਾ ਓਪਨਿੰਗ ਸੀਨ ਬਾਅਦ 'ਚ ਸ਼ੂਟ ਕੀਤਾ ਜਾਣਾ ਹੈ। ਇਸ ਦੇ ਓਪਨਿੰਗ ਸੀਨ ਨੇ ਸ਼ਾਹਿਦ ਆਪਣੇ ਦੋਸਤਾਂ ਨਾਲ ਬਾਈਕਿੰਗ ਕਰਦੇ ਨਜ਼ਰ ਆਉਣਗੇ।

 

ਦੱਸ ਦੇਈਏ ਕਿ ਇਸ ਫ਼ਿਲਮ ਤੋਂ ਪਹਿਲਾਂ ਦੋਵਾਂ ਦੀ ਕੈਮਿਸਟਰੀ ਨੂੰ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਉਰਵਸ਼ੀ' 'ਚ ਦੇਖਿਆ ਜਾ ਚੁੱਕਿਆ ਹੈ। ਗੀਤ 'ਚ ਦੋਵਾਂ ਦੀ ਕੈਮਿਸਟਰੀ ਦੇ ਨਾਲ-ਨਾਲ ਹਨੀ ਸਿੰਘ ਦਾ ਜਾਦੂ ਵੀ ਛਾਇਆ ਰਿਹਾ ਪਰ ਗੀਤ 'ਚ ਸ਼ਾਹਿਦ-ਕਿਆਰਾ ਦੀ ਕੈਮਿਸਟ੍ਰੀ ਤੇ ਡਾਂਸ ਮੂਵਜ਼ ਨੇ ਫੈਨਸ 'ਤੇ ਆਪਣਾ ਜਾਦੂ ਚਲਾ ਦਿੱਤਾ। ਹੁਣ ਦੋਵਾਂ ਦੀ ਫਿਲਮੀ ਕੈਮਿਸਟਰੀ ਲੋਕਾਂ 'ਤੇ ਕੀ ਜਾਦੂ ਕਰਦੀ ਹੈ ਇਹ ਦੇਖਣਾ ਕਾਫੀ ਦਿਲਟਸਪ ਹੈ।

 


Tags: Shahid Kapoor Kiara Advani Arjun Reddy Remake Twitter Batti Gul Meter Chalu Shree Narayan Singh

Edited By

Sunita

Sunita is News Editor at Jagbani.