ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਅੱਜ ਆਪਣੀ ਤੀਜੀ ਵਾਰ੍ਹੇਗੰਢ ਸੈਲੀਬ੍ਰੇਟ ਕਰ ਰਹੇ ਹਨ। ਸ਼ਾਹਿਦ ਤੇ ਮੀਰਾ 7 ਜੁਲਾਈ 2015 ਨੂੰ ਵਿਆਹ ਦੇ ਪਵਿੱਤਰ ਬੰਧਨ 'ਚ ਬੱਝੇ ਸਨ। ਦੱਸ ਦੇਈਏ ਕਿ ਦੋਵਾਂ ਦੀ ਇਕ ਕਿਊਟ ਬੇਟੀ ਵੀ ਹੈ, ਜਿਸ ਦਾ ਨਾਂ ਮੀਸ਼ਾ ਕਪੂਰ ਹੈ। ਇਸ ਤੋਂ ਇਲਾਵਾ ਮੀਰਾ ਰਾਜਪੂਤ ਆਪਣੇ ਦੂਜੇ ਬੇਬੀ ਨੂੰ ਵੀ ਜਨਮ ਦੇਣ ਵਾਲੀ ਹੈ। ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਨੂੰ ਅਕਸਰ ਹੀ ਈਵੈਂਟਸ 'ਚ ਦੇਖਿਆ ਜਾਂਦਾ ਹੈ। ਅੱਜ ਤੁਹਾਨੂੰ ਸ਼ਾਹਿਦ ਤੇ ਮੀਰਾ ਦੀਆਂ ਖਾਸ ਰੋਮਾਂਟਿਕ ਕੈਮਿਸਟਰੀ ਵਾਲੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਨ, ਜੋ ਦੋਵੇਂ ਦੇ ਪਿਆਰ ਨੂੰ ਬਿਆਨ ਕਰਦੀਆਂ ਹਨ। ਦੱਸਣਯੋਗ ਹੈ ਕਿ ਇੰਨੀ ਦਿਨੀਂ ਸ਼ਾਹਿਦ ਕਪੂਰ ਆਪਣੀ ਆਉਣ ਵਾਲੀ ਫਿਲਮ 'ਬੱਤੀ ਗੂਲ ਮੀਟਰ ਚਾਲੂ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਸ਼ਾਹਿਦ ਕਪੂਰ ਨਾਲ ਸ਼ਰਧਾ ਕਪੂਰ, ਯਾਮੀ ਗੌਤਮ ਮੁੱਖ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਸ਼ਾਹਿਦ ਕਪੂਰ ਨੇ 'ਪਦਮਾਵਤ' 'ਚ ਕਾਫੀ ਸ਼ਾਨਦਾਰ ਕਿਰਦਾਰ ਨਿਭਾਇਆ ਸੀ, ਜਿਸ ਦੀ ਲੋਕਾਂ ਨੇ ਕਾਫੀ ਪ੍ਰਸ਼ੰਸਾਂ ਕੀਤੀ ਸੀ। ਹਾਲ ਹੀ 'ਚ ਮੀਰਾ ਰਾਜਪੂਤ-ਸ਼ਾਹਿਦ ਕਪੂਰ ਰੋਮਾਂਟਿਕ ਅੰਦਾਜ਼ ਅੰਬਾਨੀ ਦੀ ਪਾਰਟੀ 'ਚ ਪਹੁੰਚੇ ਸਨ। ਇਸ ਦੌਰਾਨ ਦੋਹਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।