FacebookTwitterg+Mail

ਲਿਪ ਕਿੱਸ ਤੋਂ ਬਾਅਦ ਇਸ ਅੰਦਾਜ਼ 'ਚ ਪਤਨੀ ਨਾਲ ਦਿਸੇ ਸ਼ਾਹਿਦ

shahid kapoor and mira rajput
10 November, 2018 09:48:55 AM

ਮੁੰਬਈ(ਬਿਊਰੋ)— ਦੀਵਾਲੀ ਦੇ ਖਾਸ ਤਿਉਹਾਰ 'ਤੇ ਲਿਪ ਕਿੱਸ ਵਾਲੀ ਤਸਵੀਰ ਸ਼ੇਅਰ ਕਰਕੇ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਇਕ ਵਾਰ ਫਿਰ ਸੁਰਖੀਆਂ 'ਚ ਛਾ ਗਏ। ਹਾਲ ਹੀ 'ਚ ਬਾਲੀਵੁੱਡ ਦੇ ਇਸ ਫੇਮਸ ਕੱਪਲ ਦੀ ਡਿਨਰ ਡੇਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

Punjabi Bollywood Tadka

ਇਨਾਂ ਤਸਵੀਰਾਂ ਕਾਰਨ ਸ਼ਾਹਿਦ ਤੇ ਮੀਰਾ ਇਕ ਵਾਰ ਫਿਰ ਸੁਰਖੀਆਂ 'ਚ ਛਾ ਰਹੇ ਹਨ। ਭਾਵੇ ਬਾਲੀਵੁੱਡ ਦਾ ਇਹ ਕੱਪਲ ਅਕਸਰ ਹੀ ਡੇਟ 'ਤੇ ਜਾਂਦਾ ਨਜ਼ਰ ਆਉਂਦਾ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਬੇਟੇ ਜੈਨ ਦੇ ਜਨਮ ਤੋਂ ਬਾਅਦ ਇਸ ਜੋੜੀ ਨੂੰ ਡੇਟ 'ਤੇ ਜਾਂਦੇ ਦੇਖਿਆ ਗਿਆ ਹੈ। 

Punjabi Bollywood Tadka
ਦੱਸ ਦੇਈਏ ਕਿ ਬੀਤੀ ਰਾਤ ਦੋਵਾਂ ਨੂੰ ਮੁੰਬਈ ਦੇ ਇਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਇਸ ਡਿਨਰ ਡੇਟ ਦੌਰਾਨ ਮੀਰਾ ਨੇ ਨੀਲੇ ਰੰਗ ਦੀ ਡਰੈੱਸ ਪਾਈ ਹੋਈ ਸੀ ਜਦੋਂ ਕਿ ਸ਼ਾਹਿਦ ਨੇ ਵ੍ਹਾਈਟ ਸ਼ਰਟ ਦੇ ਨਾਲ ਨੀਲੇ ਰੰਗ ਦੀ ਹਾਫ ਡੈਨਿਮ ਪਾਈ ਹੋਈ ਸੀ।

Punjabi Bollywood Tadka

ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਨ੍ਹਾਂ 'ਚ ਸ਼ਾਹਿਦ ਹਮੇਸ਼ਾ ਵਾਂਗ ਮੀਰਾ ਦਾ ਖਿਆਲ ਰੱਖਦੇ ਨਜ਼ਰ ਆ ਰਹੇ ਹਨ। ਰੈਸਟੋਰੈਂਟ ਤੋਂ ਬਾਹਰ ਨਿਕਲਦੇ ਹੋਏ ਸ਼ਾਹਿਦ ਨੇ ਮੀਰਾ ਦਾ ਹੱਥ ਫੜ੍ਹਿਆ ਹੋਇਆ ਸੀ।

Punjabi Bollywood Tadka

ਸ਼ਾਹਿਦ ਤੇ ਮੀਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਤੋਂ ਪਹਿਲਾ ਮੀਰਾ ਨੇ ਦੀਵਾਲੀ ਦੇ ਮੌਕੇ 'ਤੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਮੀਰਾ ਨੂੰ ਸ਼ਾਹਿਦ ਲਿਪ ਕਿੱਸ ਕਰਦੇ ਨਜ਼ਰ ਆ ਰਹੇ ਸਨ। ਇਸ ਤਸਵੀਰ ਨੂੰ ਲੈ ਕੇ ਲੋਕ ਲਗਾਤਾਰ ਕੁਮੈਂਟ ਕਰ ਰਹੇ ਹਨ।

Punjabi Bollywood Tadka


Tags: Shahid Kapoor Mira Rajput Dinner Date Fitness Misha Kapoor Bollywood Actor

About The Author

sunita

sunita is content editor at Punjab Kesari