FacebookTwitterg+Mail

‘ਨੰਨ੍ਹੇ ਸ਼ਾਹਿਦ’ ਦੀ ਪਹਿਲੀ ਤਸਵੀਰ ਮੀਰਾ ਨੇ ਕੀਤੀ ਵਾਇਰਲ

shahid kapoor and mira rajput
10 November, 2018 11:25:45 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ 5 ਸਤੰਬਰ ਨੂੰ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਦੀ ਪਹਿਲੀ ਪੁੱਤਰੀ ਮੀਸ਼ਾ ਤੋਂ ਬਾਅਦ ਦੋਵਾਂ ਦਾ ਬੇਟਾ ਹੋਇਆ, ਜਿਸ ਦਾ ਨਾਂ ਉਨ੍ਹਾਂ ਨੇ ਜੈਨ ਕਪੂਰ ਰੱਖਿਆ। ਸ਼ਾਹਿਦ ਦੇ ਫੈਨਜ਼ ਜੈਨ ਦੀ ਇਕ ਝਲਕ ਪਾਉਣ ਲਈ ਲੰਬੇ ਸਮੇਂ ਤੋਂ ਬੇਤਾਬ ਸਨ ਤੇ ਹੁਣ ਉਨ੍ਹਾਂ ਦਾ ਇਹ ਇੰਤਜ਼ਾਰ ਖਤਮ ਹੋ ਗਿਆ ਹੈ। ਦਰਅਸਲ ਕੁਝ ਹੀ ਦੇਰ ਪਹਿਲਾਂ ਮੀਰਾ ਰਾਜਪੂਤ ਨੇ ਬੇਟੇ ਜੈਨ ਦੀ ਇਕ ਕਿਊਟ ਜਿਹੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਮੀਰਾ ਨੇ ਜੈਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਹੈਲੋ ਵਰਲਡ''। ਜੈਨ ਦੀ ਇਹ ਤਸਵੀਰ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜੈਨ ਦੀ ਇਹ ਪਹਿਲੀ ਦੀਵਾਲੀ ਸੀ। ਜੈਨ ਦੀ ਵਜ੍ਹਾ ਨਾਲ ਸ਼ਾਹਿਦ ਤੇ ਮੀਰਾ ਦੀ ਦੀਵਾਲੀ ਖਾਸ ਹੋ ਗਈ। ਹਾਲ ਹੀ 'ਚ ਮੀਰਾ ਆਪਣੇ ਬੇਟੇ ਨਾਲ ਪਹਿਲੀ ਵਾਰ ਨਜ਼ਰ ਆਈ ਸੀ। 

Punjabi Bollywood Tadka
26 ਅਗਸਤ 2016 ਨੂੰ ਹੋਇਆ ਸੀ ਮੀਸ਼ਾ ਦਾ ਜਨਮ
ਦੱਸ ਦੇਈਏ ਕਿ ਸ਼ਾਹਿਦ ਕਪੂਰ-ਮੀਰਾ ਰਾਜਪੂਤ ਦੀ ਧੀ ਮੀਸ਼ਾ ਦਾ ਜਨਮ 26 ਅਗਸਤ 2016 ਨੂੰ ਹੋਇਆ ਸੀ। ਸ਼ਾਹਿਦ ਦੀ ਮਾਂ ਨੀਲਿਮਾ ਅਜੀਮ ਨੇ ਦੈਨ ਦੇ ਨਾਂ 'ਤੇ ਖੁਲਾਸਾ ਕਰਦੇ ਹੋਏ ਕਿਹਾ ਸੀ ਕਿ, ''ਜਦੋਂ ਮੀਸ਼ਾ ਦਾ ਜਨਮ ਹੋਣਾ ਸੀ ਉਦੋਂ ਇਹ ਤੈਅ ਸੀ ਕਿ ਲੜਕੀ ਹੋਵੇਗੀ ਤਾਂ ਉਸ ਦਾ ਨਾਂ ਮੀਸ਼ਾ ਹੋਵੇਗਾ ਤੇ ਜੇ ਲੜਕਾ ਹੋਇਆ ਤਾਂ ਜੈਨ। ਮੈਨੂੰ ਲੱਗ ਰਿਹਾ ਸੀ ਇਸ ਵਾਰ ਦੋਵਾਂ ਦੇ ਘਰ ਬੇਟਾ ਜਨਮ ਲਵੇਗਾ। ਮੈਂ ਅਜਿਹਾ ਸੁਪਨਾ ਵੀ ਦੇਖਿਆ ਸੀ।''


Tags: Shahid Kapoor Mira Rajput Zain Kapoor Internet Viral Instagram Misha Kapoor

About The Author

sunita

sunita is content editor at Punjab Kesari