FacebookTwitterg+Mail

Marriage Anniversary : ਪੰਕਜ ਕਪੂਰ ਦੇ ਸਾਹਮਣੇ ਹੀ ਰੋਮਾਂਟਿਕ ਹੋਏ ਸ਼ਾਹਿਦ-ਮੀਰਾ

shahid kapoor and mira rajput marriage anniversary celebrated
08 July, 2019 12:51:23 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਅੱਜ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੇ ਹਨ। ਇਹ ਦੋਵੇਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਖਾਸ ਮੌਕੇ 'ਤੇ ਸ਼ਾਹਿਦ ਕਪੂਰ ਨਾਲ ਰੋਮਾਂਟਿਕ ਤਸਵੀਰ ਪੋਸਟ ਕੀਤੀਆਂ। ਇਸ ਦੇ ਨਾਲ ਹੀ ਇਕ ਖਾਸ ਕੈਪਸ਼ਨ ਵੀ ਲਿਖਿਆ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

Punjabi Bollywood Tadka
ਮੀਰਾ ਨੇ ਜਿਹੜੀ ਤਸਵੀਰ ਪੋਸਟ ਕੀਤੀ ਹੈ, ਉਹ ਉਨ੍ਹਾਂ ਦੇ ਵਿਆਹ ਦੀ ਹੈ। ਇਸ ਤਸਵੀਰ 'ਚ ਸ਼ਾਹਿਦ ਮੀਰਾ ਰਾਜਪੂਤ ਨੂੰ ਪਿਆਰ ਨਾਲ ਫੜਿਆ ਹੋਇਆ ਹੈ। ਤਸਵੀਰ 'ਚ ਪਿਛਲੇ ਪਾਸੇ ਪੰਕਜ ਕਪੂਰ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮੀਰਾ ਨੇ ਲਿਖਿਆ, 'ਤੁਸੀਂ ਮੇਰੀ ਦੁਨੀਆ ਬਣਾ ਦਿੱਤੀ।' ਮੀਰਾ ਤੇ ਸ਼ਾਹਿਦ ਨੇ ਗੁਰੂ ਘਰ 'ਚ ਵਿਆਹ ਕਰਵਾਇਆ ਸੀ। ਤਸਵੀਰ 'ਚ ਮੀਰਾ ਨੇ ਪਿੰਕ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ ਤੇ ਸ਼ਾਹਿਦ ਨੇ ਵਾਈਟ ਕਲਰ ਦੀ ਸ਼ੇਰਵਾਨੀ ਨਾਲ ਪਿੰਕ ਕਲਰ ਦੀ ਪੱਗ ਬੰਨ੍ਹੀ ਹੈ। 

Punjabi Bollywood Tadka
ਮੀਰਾ ਤੇ ਸ਼ਾਹਿਦ ਦੀ ਅਰੈਂਜ ਮੈਰਿਜ ਹੋਈ ਸੀ। ਮੀਰਾ ਦਾ ਪਰਿਵਾਰ ਦਿੱਲੀ 'ਚ ਰਹਿੰਦਾ ਹੈ। ਜਦੋਂ ਦੋਵਾਂ ਦੇ ਘਰਵਾਲਿਆਂ ਨੇ ਵਿਆਹ ਲਈ ਗੱਲ ਕੀਤੀ ਤਾਂ ਸ਼ਾਹਿਦ ਦਿੱਲੀ ਜਾ ਕੇ ਮੀਰਾ ਨੂੰ ਮਿਲਿਆ ਸੀ। ਇਸ ਜੋੜੀ ਦੀ ਉਮਰ 'ਚ 13 ਸਾਲ ਦਾ ਫਾਸਲਾ ਹੈ। ਮੀਰਾ ਨੇ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ ਤੋਂ ਗ੍ਰੈਜੁਏਸ਼ਨ ਖਤਮ ਕੀਤੀ ਸੀ, ਜਦੋਂ ਉਹ ਸ਼ਾਹਿਦ ਕਪੂਰ ਨੂੰ ਮਿਲੀ। ਉਸ ਸਮੇਂ ਉਹ ਸਿਰਫ 21 ਸਾਲ ਦੀ ਸੀ। ਇਨ੍ਹਾਂ ਦੋਵਾਂ ਦੇ ਪਰਿਵਾਰ ਵਾਲੇ ਦਿੱਲੀ ਦੇ ਇਕ ਹੀ ਸਤਿਸੰਗ ਘਰ ਜਾਂਦੇ ਸਨ ਅਤੇ ਉਥੇ ਹੀ ਇਨ੍ਹਾਂ ਦੇ ਰਿਸ਼ਤੇ ਦੀ ਗੱਲ ਸ਼ੁਰੂ ਹੋਈ। 

Punjabi Bollywood Tadka
ਸ਼ਾਹਿਦ ਕਪੂਰ ਤੇ ਮੀਰਾ ਦੇ ਦੋ ਬੱਚੇ ਮੀਸ਼ਾ ਕਪੂਰ ਤੇ ਜੈਨ ਕਪੂਰ ਹਨ। ਸਾਲ 2017 'ਚ ਇਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ ਸੀ। ਉਥੇ ਹੀ 5 ਸਤੰਬਰ 2018 ਨੂੰ ਜੈਨ ਦਾ ਜਨਮ ਹੋਇਆ। ਪਿਤਾ ਬਣਨ ਦੇ ਅਨੁਭਵ 'ਤੇ ਸ਼ਾਹਿਦ ਕਪੂਰ ਨੇ ਕਿਹਾ ਕਿ ਉਹ ਆਪਣੀ ਨਿੱਜੀ ਜ਼ਿੰਦਗੀ 'ਚ ਬਹੁਤ ਖੁਸ਼ ਹੈ। ਪਿਤਾ ਬਣਨ ਤੋਂ ਬਾਅਦ ਉਨ੍ਹਾਂ 'ਚ ਕਾਫੀ ਬਦਲਾਅ ਆਇਆ ਹੈ ਅਤੇ ਉਹ ਪਹਿਲਾਂ ਦੇ ਮੁਕਾਬਲੇ ਕਾਫੀ ਜ਼ਿੰਮੇਦਾਰ ਹੋ ਗਏ ਹਨ। 

Punjabi Bollywood Tadka
ਦੱਸਣਯੋਗ ਹੈ ਕਿ ਸ਼ਾਹਿਦ ਕਪੂਰ ਦੀ ਹਾਲ ਹੀ 'ਚ ਫਿਲਮ 'ਕਬੀਰ ਸਿੰਘ' ਰਿਲੀਜ਼ ਹੋਈ ਹੈ। ਇਹ ਫਿਲਮ 250 ਕਰੋੜ ਦੇ ਆਂਕੜੇ ਦੇ ਕਰੀਬ ਪਹੁੰਚ ਗਈ ਹੈ। ਇਸ ਫਿਲਮ 'ਚ ਸ਼ਾਹਿਦ ਤੋਂ ਇਲਾਵਾ ਕਿਆਰਾ ਆਡਵਾਨੀ ਵੀ ਹੈ। ਕਬੀਰ ਸਿੰਘ ਤੇਲੁਗੂ ਫਿਲਮ ਅਰਜੁਨ ਰੈੱਡੀ ਦਾ ਹਿੰਦੀ ਰੀਮੇਕ ਹੈ। ਖਾਸ ਗੱਲ ਹੈ ਕਿ ਤੇਲੁਗੂ ਤੇ ਹਿੰਦੀ ਵਰਜਨ ਦੋਵਾਂ ਹੀ ਫਿਲਮਾਂ ਨੂੰ ਸੰਦੀਪ ਰੈੱਡੀ ਵਾਂਗਾ ਨੇ ਡਾਇਰੈਕਟ ਕੀਤਾ।

Punjabi Bollywood Tadka


Tags: Shahid KapoorMira RajputMarriage AnniversaryInstagram PicturesViralKabir SinghPadmaavat

Edited By

Sunita

Sunita is News Editor at Jagbani.