ਮੁੰਬਈ(ਬਿਊਰੋ)- ਲਾਕਡਾਊਨ ਕਾਰਨ ਇਸ ਸਮੇਂ ਫਿਲਮ ਇੰਡਸਟਰੀ ਸਾਰੀ ਬੰਦ ਪਈ ਹੈ। ਇਸ ਦੌਰਾਨ ਸਿਤਾਰੇ ਵੀ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਸਿਤੇਰਾ ਉਂਝ ਤਾਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਪਰ ਲਾਕਡਾਊਨ ਦੌਰਾਨ ਸਾਰੇ ਜ਼ਿਆਦਾ ਐਕਟਿਵ ਹਨ ਤੇ ਆਪਣੀਆਂ ਮਜ਼ੇਦਾਰ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਰਹੇ ਹਨ। ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਫਨੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕੀ ਬੋਲ ਰਹੇ ਹਨ ਇਹ ਤੁਹਾਨੂੰ ਇਕ ਵਾਰ 'ਚ ਸਮਝ ਨਹੀਂ ਆਵੇਗਾ। ਸ਼ਾਹਿਦ ਨੇ ਵੀਡੀਓ ਸ਼ੇਅਰ ਕੀਤਾ ਹੈ ਤੇ ਫਨੀ ਅੰਦਾਜ਼ 'ਚ ਬੋਲ ਰਹੇ ਹਨ ,'It’s Time For Quaratine’,ਪਰ ਇਹ ਲਾਈਨ ਉਹ ਇਸ ਤਰ੍ਹਾਂ ਬੋਲ ਰਹੇ ਹਨ ਕਿ ਤੁਹਾਨੂੰ ਦੇਖ ਕੇ ਹਾਸਾ ਆ ਜਾਵੇਗਾ। ਵੀਡੀਓ ਸ਼ੇਅਰ ਕਰਦੇ ਹੋਏ ਸ਼ਾਹਿਦ ਨੇ ਕੈਪਸ਼ਨ 'ਚ ਲਿਖਿਆ, 'ਕੁਆਰੰਟਾਈਨ ਫੇਜ 4 'ਚ ਦਾਖਲ ਹੋ ਰਿਹੈ ਹੈ... ਮੀਰਾ ਕਪੂਰ ਮੈਨੂੰ ਹੋਰ ਨਹੀਂ ਝੱਲ ਸਕਦੀ। '
ਸ਼ਾਹਿਦ ਦੀ ਪਤਨੀ ਨੇ ਕੀਤਾ ਇਹ ਕੁਮੈਂਟ
ਸ਼ਾਹਿਦ ਨੇ ਆਪਣੇ ਵੀਡੀਓ 'ਚ ਪਤਨੀ ਮੀਰਾ ਕਪੂਰ ਨੂੰ ਟੈਗ ਕੀਤਾ ਤਾਂ ਮੀਰਾ ਨੇ ਸ਼ਾਹਿਦ ਦੇ ਵੀਡੀਓ 'ਤੇ ਕੁਮੈਂਟ ਕੀਤਾ ਹੈ। ਮੀਰਾ ਨੇ ਲਿਖਿਆ, 'ਤੁਸੀਂ ਸੱਚ 'ਚ ਇਹ ਵੀਡੀਓ ਪੋਸਟ ਕਰ ਦਿੱਤੀ'। ਇਸ ਤੋਂ ਪਹਿਲਾਂ ਸ਼ਾਹਿਦ ਨੇ ਇੰਸਟਾ 'ਤੇ ਆਪਣੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਪਦਮਾਵਤ ਫਿਲਮ Maharawal ratan singh ਦੇ ਲੁੱਕ 'ਚ ਨਜ਼ਰ ਆ ਰਹੇ ਸੀ। ਇਸ ਤਸਵੀਰ 'ਚ ਸ਼ਾਹਿਦ ਦੇ ਕੇਵਲ ਤੌਲੀਆ ਬੰਨ੍ਹ ਰੱਖਿਆ ਹੈ। ਅਦਾਕਾਰ ਆਪਣੀ ਜਬਰਦਸਤ ਬਾਡੀ ਤੇ ਵੱਡੀਆਂ-ਵੱਡੀਆਂ ਮੁੱਛਾਂ ਵਿਖਾ ਰਿਹਾ ਹਨ। ਤਸਵੀਰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਇਹ ਫੋਟੋ ਪਦਮਾਵਤ ਦੀ ਸ਼ੂਟਿੰਗ ਦੌਰਾਨ ਲਈ ਗਈ ਹੋਵੇਗੀ। ਇਹ ਤਸਵੀਰ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ।