ਮੁੰਬਈ— ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਜਦੋਂ ਤੋਂ ਪਿਤਾ ਬਣੇ ਹਨ ਉਦੋਂ ਤੋਂ ਹੀ ਉਨ੍ਹਾਂ ਦੀ ਬੇਟੀ ਦਾ ਨਾਂ ਜਾਣਨ ਲਈ ਲੋਕ ਬਹੁਤ ਬੇਸਬਰ ਹੋ ਰਹੇ ਸਨ। ਸ਼ਾਹਿਦ ਦੀ ਪਤਨੀ ਨੇ ਕੁਝ ਦਿਨਾਂ ਪਹਿਲਾਂ ਹੀ 26 ਅਗਸਤ ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਹੁਣ ਸ਼ਾਹਿਦ-ਮੀਰਾ ਨੇ ਆਪਣੀ ਬੇਟੀ ਦਾ ਨਾਂ ਰੱਖ ਲਿਆ ਹੈ। ਸ਼ਾਹਿਦ-ਮੀਰਾ ਦੀ ਬੇਟੀ ਦਾ ਨਾਂ ਹੈ 'ਮੀਸ਼ਾ'। ਇਹ ਨਾਂ ਮੀਰਾ ਅਤੇ ਸ਼ਾਹਿਦ ਦੇ ਨਾਵਾਂ ਦੇ ਪਹਿਲੇ ਸ਼ਬਦਾਂ ਨੂੰ ਮਿਲਾ ਕੇ ਰੱਖਿਆ ਗਿਆ ਹੈ।
ਜਾਣਕਾਰੀ ਮੁਤਾਬਕ ਆਪਣੀ ਬੇਟੀ ਦਾ ਨਾਂ ਰੱਖਣ ਲਈ ਸ਼ਾਹਿਦ-ਮੀਰਾ ਆਪਣੇ ਪਿਤਾ ਪਕੰਜ ਕਪੂਰ ਨਾਲ ਅੰਮ੍ਰਿਤਸਰ ਗਏ ਸਨ। 'ਮੀਸ਼ਾ' ਇਕ ਰਸ਼ੀਅਨ ਨਾਂ ਹੈ, ਜਿਸਦਾ ਦਾ ਮਤਲਬ ਹੈ 'ਭਗਵਾਨ ਵਾਂਗ'। ਇਸ ਤੋਂ ਪਹਿਲਾਂ ਰਾਣੀ ਮੁਖਰਜੀ ਅਤੇ ਅਦਿਤਿਯ ਵੀ ਆਪਣੀ ਬੇਟੀ ਦਾ ਨਾਂ ਇਸੇ ਤਰੀਕੇ ਨਾਲ ਰੱਖ ਚੁੱਕੇ ਹਨ।