FacebookTwitterg+Mail

ਸ਼ਾਹਿਦ ਕਪੂਰ ਨੇ 'ਅਰਜੁਨ ਰੈਡੀ' ਦੇ ਖੋਲ੍ਹੇ ਦਿਲ ਦੇ ਰਾਜ਼

shahid kapoor considers role in arjun reddy
21 August, 2018 10:05:58 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬੱਤੀ ਗੁਲ ਮੀਟਰ ਚਾਲੂ'”ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਫਿਲਮ ਅਗਲੇ ਮਹੀਨੇ 21 ਸਤੰਬਰ ਨੂੰ ਰਿਲੀਜ਼ ਹੋਣੀ ਹੈ। ਇਸ ਤੋਂ ਬਾਅਦ ਸ਼ਾਹਿਦ 'ਅਰਜੁਨ ਰੈਡੀ' ਦੀ ਤਿਆਰੀ 'ਚ ਲੱਗ ਜਾਣਗੇ। ਇਹ ਤੇਲਗੂ ਫਿਲਮ ਦਾ ਹਿੰਦੀ ਰੀਮੇਕ ਹੋਵੇਗੀ, ਜਿਸ ਨੇ ਬਾਕਸ ਆਫਿਸ 'ਤੇ ਕਾਫੀ ਧੂਮ ਮਚਾਈ ਸੀ। ਹੁਣ ਸ਼ਾਹਿਦ ਇਸ ਫਿਲਮ ਲਈ ਖੁਦ ਨੂੰ ਤਿਆਰ ਕਰ ਰਹੇ ਹਨ। ਆਪਣੀ ਫਿਲਮ ਦੇ ਪ੍ਰਮੋਸ਼ਨ ਸਮੇਂ ਸ਼ਾਹਿਦ ਨੇ ਕਿਹਾ, “ਮੈਂ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਹਿੱਲ ਗਿਆ ਸੀ। ਜਦੋਂ ਮੈਨੂੰ ਇਸ ਫਿਲਮ ਦੇ ਹਿੰਦੀ ਰੀਮੇਕ ਦਾ ਆਫਰ ਆਇਆ ਤਾਂ ਮੈਂ ਝੱਟ ਹਾਮੀ ਭਰ ਦਿੱਤੀ ਸੀ। ਇਸ ਫਿਲਮ ਨੂੰ ਬਹਿਤਰੀਨ ਤਰੀਕੇ ਨਾਲ ਬਣਾਇਆ ਗਿਆ ਅਤੇ ਦੂਜੀ ਵਾਰ ਇਸ ਫਿਲਮ ਦੇ ਬਣਨ ਸਮੇਂ ਮੈਂ ਇਸ ਨੂੰ ਕਰਨਾ ਚਾਹੁੰਦਾ ਸੀ। ਮੈਨੂੰ ਨਹੀਂ ਪਤਾ ਕਿਉਂ ਮੈਂ ਇਸ ਨੂੰ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹਾਂ। ਇਹ ਮੇਰੇ ਲਈ ਇਕ ਸ਼ਾਨਦਾਰ ਮੌਕਾ ਹੈ।''


ਸ ਫਿਲਮ ਨੂੰ ਸੰਦੀਪ ਰੈਡੀ ਨੇ ਡਾਇਰੈਕਟ ਕੀਤਾ ਸੀ ਅਤੇ ਫਿਲਮ ਨੂੰ ਕਈ ਐਵਾਰਡ ਵੀ ਮਿਲੇ ਸੀ। ਸਾਲ 2017 'ਚ ਫਿਲਮ ਤੇਲਗੂ ਭਾਸ਼ਾ 'ਚ ਰਿਲੀਜ਼ ਕੀਤੀ ਗਈ ਸੀ। ਇਸ 'ਚ ਸਾਊਥ ਇੰਡੀਅਨ ਵਿਜੇ ਸਦੇਵਰਕੋਂਡਾ ਅਤੇ ਸ਼ਾਲਿਨੀ ਪਾਂਡੇ ਲੀਡ ਰੋਲ 'ਚ ਸੀ। ਇਸ ਫਿਲਮ ਨੇ ਬੰਪਰ ਕਮਾਈ ਕੀਤੀ ਸੀ।

ਦੱਸਣਯੋਗ ਹੈ ਕਿ 'ਅਰਜੁਨ ਰੈਡੀ' ਦੀ ਤਿਆਰੀ ਇਸ ਸਮੇਂ ਜ਼ੋਰਾਂ 'ਤੇ ਹੈ। ਜਲਦ ਹੀ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਫਿਲਮ 'ਚ ਸ਼ਾਹਿਦ ਨਿਊ ਲੁੱਕ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਲਈ ਸ਼ਾਹਿਦ ਲੰਬੀ ਦਾੜ੍ਹੀ ਰੱਖ ਰਹੇ ਹਨ। ਸ਼ਾਹਿਦ ਨੇ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਸਤੰਬਰ ਤੱਕ ਸ਼ੁਰੂ ਹੋ ਜਾਵੇਗੀ। ਫਿਲਮ ਅਗਲੇ ਸਾਲ 21 ਜੂਨ ਤਕ ਰਿਲੀਜ਼ ਹੋ ਜਾਵੇਗੀ।


Tags: Shahid KapoorArjun ReddyRemakeGreat OpportunitySandeep Reddy VangaVijay Deverakonda

Edited By

Sunita

Sunita is News Editor at Jagbani.