FacebookTwitterg+Mail

ਸਤੰਬਰ 'ਚ ਹੋਵੇਗੀ ਦਿਲਜੀਤ ਦੋਸਾਂਝ ਤੇ ਸ਼ਾਹਿਦ ਕਪੂਰ ਦੀ ਟੱਕਰ

shahid kapoor diljit dosanjh
18 July, 2018 03:42:21 PM

ਜਲੰਧਰ (ਬਿਊਰੋ)— ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਤੇ ਬਾਲੀਵੁੱਡ ਦੇ ਸਟਾਈਲ ਆਈਕਾਨ ਸ਼ਾਹਿਦ ਕਪੂਰ ਦੀ ਸਤੰਬਰ ਮਹੀਨੇ ਟੱਕਰ ਹੋਣ ਵਾਲੀ ਹੈ। ਇਹ ਟੱਕਰ ਦੋਵਾਂ ਦੀਆਂ ਫਿਲਮਾਂ ਨੂੰ ਲੈ ਕੇ ਹੈ। ਅਸਲ 'ਚ ਦਿਲਜੀਤ ਦੋਸਾਂਝ ਦੀ ਫਿਲਮ 'ਅਰਜੁਨ ਪਟਿਆਲਾ' 14 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਰੋਹਿਤ ਜੁਗਰਾਜ ਨੇ ਡਾਇਰੈਕਟ ਕੀਤਾ ਹੈ, ਜਿਸ 'ਚ ਦਿਲਜੀਤ ਦੇ ਨਾਲ ਕ੍ਰਿਤੀ ਸੈਨਨ ਤੇ ਵਰੁਣ ਸ਼ਰਮਾ ਵੀ ਅਹਿਮ ਭੂਮਿਕਾ 'ਚ ਹਨ।
ਉਥੇ ਸ਼ਾਹਿਦ ਕਪੂਰ ਦੀ 'ਬੱਤੀ ਗੁੱਲ ਮੀਟਰ ਚਾਲੂ' ਪਹਿਲਾਂ 31 ਅਗਸਤ ਨੂੰ ਰਿਲੀਜ਼ ਹੋਣੀ ਸੀ, ਜਿਹੜੀ ਹੁਣ 14 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਸ਼ਾਹਿਦ ਕਪੂਰ ਦੇ ਨਾਲ ਸ਼ਰਧਾ ਕਪੂਰ ਤੇ ਯਾਮੀ ਗੌਤਮ ਅਹਿਮ ਭੂਮਿਕਾ 'ਚ ਹਨ। ਫਿਲਮ ਨੂੰ ਸ਼੍ਰੀ ਨਾਰਾਇਣ ਸਿੰਘ ਨੇ ਡਾਇਰੈਕਟ ਕੀਤਾ ਹੈ।

ਇਨ੍ਹਾਂ ਦੋਵਾਂ ਤੋਂ ਇਲਾਵਾ ਕਾਜੋਲ ਦੀ ਫਿਲਮ 'ਹੈਲੀਕਾਪਟਰ ਈਲਾ' ਵੀ ਇਸੇ ਤਰੀਕ ਨੂੰ ਰਿਲੀਜ਼ ਹੋਵੇਗੀ ਪਰ ਵੱਡਾ ਮੁਕਾਬਲਾ ਸ਼ਾਹਿਦ ਤੇ ਦਿਲਜੀਤ ਦੀਆਂ ਫਿਲਮਾਂ ਵਿਚਾਲੇ ਹੈ। ਦੱਸਣਯੋਗ ਹੈ ਕਿ ਦੋਵੇਂ 'ਉੜਤਾ ਪੰਜਾਬ' ਫਿਲਮ 'ਚ ਇਕੱਠੇ ਕੰਮ ਕਰ ਚੁੱਕੇ ਹਨ। ਇਹ ਦੇਖਣਾ ਬੇਹੱਦ ਮਜ਼ੇਦਾਰ ਹੋਵੇਗਾ ਕਿ ਸ਼ਾਹਿਦ ਤੇ ਦਿਲਜੀਤ ਵਿਚੋਂ ਕਿਸ ਦੀ ਫਿਲਮ ਬਾਕਸ ਆਫਿਸ 'ਤੇ ਕਮਾਲ ਦਿਖਾਉਣ 'ਚ ਸਫਲ ਹੁੰਦੀ ਹੈ।


Tags: Shahid Kapoor Diljit Dosanjh Arjun Patiala Batti Gul Meter Chalu

Edited By

Rahul Singh

Rahul Singh is News Editor at Jagbani.