ਮੁੰਬਈ— ਪੰਕਜ ਕਪੂਰ ਦੀ ਐਕਟਿੰਗ ਭਾਵੇਂ ਸਾਰਿਆਂ ਨੂੰ ਕਾਇਲ ਕਰਦੀ ਹੈ ਪਰ ਇਕ ਮਾਮਲੇ 'ਚ ਬੇਟੇ ਸ਼ਾਹਿਦ ਕਪੂਰ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਣਾ ਨਹੀਂ ਚਾਹੁੰਦਾ। ਹੁਣੇ ਜਿਹੇ 'ਚ ਸ਼ਾਹਿਦ ਕਪੂਰ ਨੇ ਇਕ ਇੰਟਰਵਿਊ 'ਚ ਦੱਸਿਆ ਕਿ, ''ਮੇਰੇ ਪਿਤਾ ਦੀ ਇਕ ਗੱਲ ਮੈਨੂੰ ਪਸੰਦ ਨਹੀਂ ਹੈ ਤਾਂ ਹੀ ਮੈਂ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਣਾ ਪਸੰਦ ਨਹੀਂ ਕਰਦਾ ਕਿਉਂਕਿ ਮੇਰੇ ਪਿਤਾ ਥੋੜਾ ਜਿਹਾ ਹਾਈਪਰ ਅਤੇ ਬੱਚਿਆਂ ਲਈ ਓਵਰ ਪ੍ਰੋਟੇਕਟਿਵ ਹਨ ਪਰ ਮੈਂ ਆਪਣੀ ਬੇਟੀ ਮੀਸ਼ਾ ਲਈ ਅਜਿਹਾ ਪਿਤਾ ਨਹੀਂ ਬਣਨਾ ਚਾਹੁੰਦਾ।'' ਸ਼ਾਹਿਦ ਨੇ ਕਿਹਾ ਕਿ ਮੇਰਾ ਪਿਤਾ ਕਾਫੀ ਚੰਗਾ ਹੈ। ਉਨ੍ਹਾਂ ਦੀਆਂ ਗੱਲਾਂ ਕਾਫੀ ਸ਼ਾਨਦਾਰ ਹਨ ਪਰ ਕੁਝ ਗੱਲਾਂ ਅਜਿਹੀਆਂ ਹਨ ਜੋ ਮੈਂ ਆਪਣੀ ਬੇਟੀ ਨਾਲ ਦੋਹਰਾਉਣਾ ਨਹੀਂ ਚਾਹੰਦਾ। ਮੇਰਾ ਪਿਤਾ ਮੇਰੇ ਨਾਲ ਦੋਸਤਾਂ ਵਾਂਗ ਰਹਿੰਦਾ ਹੈ। ਉਨ੍ਹਾਂ ਦੀ ਇਸ ਗੱਲ ਨੂੰ ਮੈਂ ਆਪਣੀ ਜ਼ਿੰਦਗੀ 'ਚ ਅਪਣਾਉਣਾ ਚਾਹੁੰਦਾ ਹਾਂ।
ਜ਼ਿਕਰਯੋਗ ਹੈ ਕਿ ਸ਼ਾਹਿਦ ਕੁਝ ਮਹੀਨੇ ਪਹਿਲਾਂ ਹੀ ਇਕ ਬੇਟੀ ਦਾ ਪਿਤਾ ਬਣਿਆ ਹੈ। ਸ਼ਾਹਿਦ ਨੇ ਦੱਸਿਆ ਹੈ ਕਿ, ''ਮੈਂ ਆਪਣੇ ਪਿਤਾ ਪੰਕਜ ਕਪੂਰ ਨੂੰ ਰੋਜ਼ਾਨਾ ਫੋਨ ਕਰਦਾ ਹਾਂ ਪਰ ਫਿਰ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਨਾਲ ਸੰਪਰਕ ਨਹੀਂ ਕਰਦਾ।'' ਪੰਕਜ ਨੇ ਸ਼ਾਹਿਦ ਦੇ ਪਿਤਾ ਬਣਨ 'ਤੇ ਉਸ ਨੂੰ ਕਿਹਾ ਸੀ, ਕਿ ਹੁਣ ਤੈਨੂੰ ਪਤਾ ਲੱਗੇਗਾ ਕਿ ਆਪਣੀ ਔਲਾਦ ਨੂੰ ਯਾਦ ਕਰਨਾ ਕਿ ਹੁੰਦਾ ਹੈ। ਸ਼ਾਹਿਦ ਦੀ ਆਉਣ ਵਾਲੀ ਫਿਲਮ 'ਰੰਗੂਨ' ਅਗਲੇ ਸਾਲ ਰਿਲੀਜ਼ ਹੋਵੇਗੀ, ਜਿਸ ਦਾ ਨਿਰਦੇਸ਼ਨ ਵਿਸ਼ਾਲ ਭਾਰਦਵਾਜ ਨੇ ਕੀਤਾ ਹੈ। ਜਲਦ ਹੀ ਉਹ ਇਸ ਫਿਲਮ ਦਾ ਪ੍ਰਮੋਸ਼ਨ ਸ਼ੁਰੂ ਕਰਨਗੇ।