ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਪਰਦੇ 'ਤੇ ਹੁਣ ਤਕ ਧਮਾਲ ਮਚਾ ਰਹੀ ਹੈ। 'ਕਬੀਰ ਸਿੰਘ' ਦੇ ਸਾਹਮਣੇ ਸਲਮਾਨ ਖਾਨ ਦੀ 'ਭਾਰਤ' ਅਤੇ ਆਯੂਸ਼ਮਾਨ ਖੁਰਾਨਾ ਦੀ 'ਆਰਟੀਕਲ 15' ਸੀ। ਇਸ ਦੇ ਬਾਵਜੂਦ ਫਿਲਮ ਨੇ 243 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ 'ਕਬੀਰ ਸਿੰਘ' ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਟਾਪ 10 ਬਾਲੀਵੁੱਡ ਫਿਲਮਾਂ ਦੀ ਲਿਸਟ 'ਚ ਵੀ ਸ਼ਾਮਿਲ ਹੋ ਗਈ ਹੈ। ਫਿਲਮ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਹਰ ਪਾਸੇ ਸ਼ਾਹਿਦ ਦੀ ਐਕਟਿੰਗ ਦੀ ਚਰਚਾ ਹੋ ਰਹੀ ਹੈ ਅਤੇ ਇਸ ਦਾ ਅਸਰ ਉਨ੍ਹਾਂ ਦੇ ਕਰੀਅਰ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਖਬਰਾਂ ਮੁਤਾਬਕ ਸ਼ਾਹਿਦ ਨੇ 'ਕਬੀਰ ਸਿੰਘ' ਦੀ ਸਫਲਤਾ ਤੋਂ ਬਾਅਦ ਆਪਣੀ ਫੀਸ ਦੁੱਗਣੀ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਸ਼ਾਹਿਦ ਹੁਣ ਇਕ ਫਿਲਮ ਦੇ 35 ਕਰੋੜ ਰੁਪਏ ਲੈਣਗੇ। ਇਸ ਤੋਂ ਪਹਿਲਾ ਸ਼ਾਹਿਦ ਇਕ ਫਿਲਮ ਲਈ ਲਗਭੱਗ 10 ਤੋਂ 15 ਕਰੋੜ ਚਾਰਜ ਕਰਦੇ ਸਨ। ਫਿਲਮ ਦੇ ਪ੍ਰਮੋਸ਼ਨ ਦੌਰਾਨ ਐਕਟਰ ਨੇ ਦੱਸਿਆ ਸੀ ਕਿ 'ਕਬੀਰ ਸਿੰਘ' ਤੋਂ ਬਾਅਦ ਹੁਣ ਉਨ੍ਹਾਂ ਕੋਲ ਕੋਈ ਫਿਲਮ ਨਹੀਂ ਹੈ ਪਰ 'ਕਬੀਰ ਸਿੰਘ' ਦੇ ਹਿੱਟ ਹੁੰਦੇ ਹੀ ਸ਼ਾਹਿਦ ਕੋਲ ਕਈ ਫਿਲਮਾਂ ਦੇ ਆਫਰ ਆਉਣ ਲੱਗੇ ਹਨ। ਦੱਸ ਦੇਈਏ ਕਿ 'ਕਬੀਰ ਸਿੰਘ' ਨੇ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਕਈ ਵੱਡੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ਜਿਨ੍ਹਾਂ 'ਚ ਸਲਮਾਨ ਦੀ 'ਭਾਰਤ', ਰਣਵੀਰ ਸਿੰਘ ਦੀ 'ਸਿੰਬਾ' ਅਤੇ ਵਿੱਕੀ ਕੌਸ਼ਲ ਦੀ 'ਉੜੀ' ਸ਼ਾਮਿਲ ਹੈ।