FacebookTwitterg+Mail

ਦੀਪਿਕਾ ਤੋਂ ਬਾਅਦ ਹੁਣ ਲੰਡਨ ਦੇ ਮੈਡਮ ਤੁਸਾਦ 'ਚ ਪਹੁੰਚੇ ਸ਼ਾਹਿਦ ਕਪੂਰ, ਸ਼ੇਅਰ ਕੀਤੀ ਤਸਵੀਰ

shahid kapoor in madame tussauds
24 July, 2018 12:18:43 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਸਿਤਾਰੇ ਇਕ-ਇਕ ਕਰਕੇ ਮੋਮ ਦੇ ਪੁਤਲਿਆਂ 'ਚ ਤਬਦੀਲ ਹੁੰਦੇ ਜਾ ਰਹੇ ਹਨ। ਇੱਥੇ ਅਸੀਂ ਮੈਡਮ ਤੁਸਾਦ ਦੀ ਗੱਲ ਕਰ ਰਹੇ ਹਾਂ। ਇਸੇ ਸਾਲ ਕਰਨ ਜੌਹਰ ਦਾ ਸਟੌਚੂ ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਉਸ ਤੋਂ ਬਾਅਦ ਸੋਮਵਾਰ ਨੂੰ ਹੀ ਖਬਰ ਆਈ ਕਿ ਦੀਪਿਕਾ ਪਾਦੂਕੋਣ ਦਾ ਵੀ ਸਟੈਚੂ ਜਲਦ ਲੰਡਨ ਅਤੇ ਦਿੱਲੀ 'ਚ ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗੇਗਾ ਅਤੇ ਹੁਣ ਇਕ ਹੋਰ ਸਟਾਰ ਇਸੇ ਰਾਹ 'ਤੇ ਦਿਖਾਈ ਦੇ ਰਿਹਾ ਹੈ। ਇਹ ਸਟਾਰ ਕੋਈ ਹੋਰ ਨਹੀਂ ਬਲਕਿ 'ਪਦਮਾਵਤ' 'ਚ ਦੀਪਿਕਾ ਦੇ ਸਹਿ-ਅਦਾਕਾਰ ਰਹੇ ਸ਼ਾਹਿਦ ਕਪੂਰ ਹਨ। ਜੀ ਹਾਂ ਜਲਦ ਸ਼ਾਹਿਦ ਕਪੂਰ ਦਾ ਸਟੈਚੂ ਵੀ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਨਜ਼ਰ ਆਵੇਗਾ।

Punjabi Bollywood Tadka
ਕੁਝ ਸਮਾਂ ਪਹਿਲਾਂ ਹੀ ਸ਼ਾਹਿਦ ਕਪੂਰ ਨੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਨਜ਼ਰ ਰੱਖੋ... ਜਲਦ ਆ ਰਿਹਾ ਹੈ।'' ਸ਼ਾਹਿਦ-ਦੀਪਿਕਾ ਇਸੇ ਸਾਲ ਦੇ ਸ਼ੁਰੂਆਤ 'ਚ ਰਿਲੀਜ਼ ਹੋਈ ਫਿਲਮ 'ਪਦਮਾਵਤ' 'ਚ ਨਜ਼ਰ ਆਏ ਸਨ। ਦੋਹਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਜ਼ਿਕਰਯੋਗ ਹੈ ਕਿ ਸ਼ਾਹਿਦ ਕਪੂਰ ਅਤੇ ਦੀਪਿਕਾ ਪਾਦੂਕੋਣ ਤੋਂ ਬਾਅਦ ਅਗਲਾ ਨੰਬਰ ਕਿਹੜੇ ਭਾਰਤੀ ਸਟਾਰ ਦਾ ਹੈ, ਇਹ ਤਾਂ ਦੇਖਣਾ ਸੱਚੀ 'ਚ ਕਾਫੀ ਦਿਲਚਸਪ ਹੋਵੇਗਾ।

Punjabi Bollywood Tadka

ਬੀ-ਟਾਊਨ ਦੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਹਾਂਗ-ਕਾਂਗ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਵਰੁਣ ਧਵਨ ਦਾ ਵੀ ਵੈਕਸ ਸਟੈਚੂ ਲੱਗ ਚੁੱਕਾ ਹੈ। ਲੰਡਨ ਤੋਂ ਇਲਾਵਾ ਦਿੱਲੀ 'ਚ ਵੀ ਦੀਪਿਕਾ ਦਾ ਸਟੈਚੂ ਲੱਗੇਗਾ। ਮੈਡਮ ਤੁਸਾਦ 'ਚ ਦੀਪਿਕਾ ਤੋਂ ਪਹਿਲਾਂ ਸ਼ਾਹਰੁਖ ਖਾਨ, ਸਲਮਾਨ ਖਾਨ, ਕੈਟਰੀਨਾ ਕੈਫ, ਅਮਿਤਾਭ ਬੱਚਨ, ਐਸ਼ਵਰਿਆ ਰਾਏ, ਰਿਤਿਕ ਰੌਸ਼ਨ ਅਤੇ ਮਾਧੁਰੀ ਦੀਕਸ਼ਿਤ ਦਾ ਸਟੈਚੂ ਲੱਗ ਚੁੱਕਾ ਹੈ।


Tags: Shahid Kapoor Deepika Padukone Madame TussaudsWax statueLondon

Edited By

Chanda Verma

Chanda Verma is News Editor at Jagbani.