ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ ‘ਜਰਸੀ’ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਛਾਏ ਹੋਏ ਹਨ ਪਰ ਫੈਨਜ਼ ਨੂੰ ਇਸ ਦੇ ਲਈ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਖਬਰ ਹੈ ਕਿ ਸ਼ਾਹਿਦ ਕਪੂਰ ਦੀ ਤਬੀਅਤ ਕੁਝ ਖਰਾਬ ਹੈ ਤੇ ਡਾਕਟਰਾਂ ਨੇ ਵੀ ਉਨ੍ਹਾਂ ਨੂੰ ਕੰਮ ਛੱਡ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਕਾਰਨ ਫਿਲਮ ਦੀ ਟੀਮ ਨੇ ਜਾਰੀ ਸ਼ੂਟਿੰਗ ਨੂੰ ਕੁਝ ਦਿਨਾਂ ਲਈ ਟਾਲਣ ਦਾ ਫੈਸਲਾ ਲਿਆ ਹੈ। ਫਿਲਮ ਦੇ ਨਿਰਮਾਤਾ ਅਮਨ ਗਿੱਲ ਨੇ ਦੱਸਿਆ ਕਿ ਅਸੀਂ ਸ਼ੂਟਿੰਗ ਨੂੰ ਇਕ ਹਫਤੇ ਲਈ ਰੋਕ ਦਿੱਤਾ ਹੈ ਅਤੇ ਅਗਲੀ 13 ਦਸੰਬਰ ਤੋਂ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।
ਜੇਕਰ ਫਿਲਮ ਦੀ ਗੱਲ ਕਰੀਏ ਤਾਂ 'ਜਰਸੀ' ਤੇਲਗੂ ਫਿਲਮ ਦਾ ਹਿੰਦੀ ਵਰਜਨ ਹੈ। ਇਹ ਫਿਲਮ ਰਣਜੀ ਪਲੇਅਰ ਅਰਜੁਨ ਨਾਂ ਦੇ ਮੁੰਡੇ ਦੀ ਕਹਾਣੀ ਹੈ, ਜੋ ਇੰਡੀਅਨ ਕ੍ਰਿਕੇਟ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਦੇਖਦਾ ਹੈ ਪਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਫਿਲਮ ਅਗਲੇ ਸਾਲ 28 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਜਾਵੇਗੀ।