ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਮਸ਼ਹੂਰ ਐਕਟਰ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਦੀ ਗਿਣਤੀ ਬਾਲੀਵੁੱਡ ਦੇ ਮੋਸਟ ਸਟਾਈਲਿਸ਼ ਤੇ ਕਿਊਟ ਕੱਪਲਸ 'ਚ ਹੁੰਦੀ ਹੈ। ਜੁਲਾਈ 2015 'ਚ ਸ਼ਾਹਿਦ ਨੇ ਅਰੈਂਜ ਮੈਰਿਜ ਕਰਵਾ ਕੇ ਆਪਣੇ ਫੈਨਜ਼ ਨੂੰ ਵੱਡਾ ਝੱਟਕਾ ਦਿੱਤਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਮੀਰਾ ਰਾਜਪੂਤ ਲਈ ਪ੍ਰਫੈਕਟ ਪਤੀ ਤੇ ਮੀਸ਼ਾ ਲਈ ਬੈਸਟ ਪਿਤਾ ਬਣ ਚੁੱਕੇ ਹਨ। ਨੇਹਾ ਧੁਪੀਆ ਦੇ ਟਾਕ ਸ਼ੋਅ 'BFFs With Vogue' ਦਾ ਨਵਾਂ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ 'ਚ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਮਹਿਮਾਨ ਬਣ ਕੇ ਪੁੱਜੇ ਹਨ। ਪ੍ਰੋਮੋ ਤੋਂ ਇਨ੍ਹਾਂ ਦੀ ਕੈਮਿਸਟਰੀ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਕਲਰਸ ਇਨਫਨਿਟੀ 'ਤੇ ਸ਼ਨੀਵਾਰ ਰਾਤ 8 ਵਜੇ ਟੈਲੀਕਾਸਟ ਹੋਣ ਵਾਲੇ ਇਸ ਐਪੀਸੋਡ 'ਚ ਸ਼ਾਹਿਦ ਆਪਣੀ ਲਵ ਲਾਈਫ ਨਾਲ ਜੁੜੇ ਕਈ ਖੁਲਾਸੇ ਕਰਦੇ ਨਜ਼ਰ ਆਉਣਗੇ।
ਮੀਰਾ ਰਾਜਪੂਤ ਤੋਂ ਪਹਿਲਾਂ ਸ਼ਾਹਿਦ ਕਪੂਰ ਦਾ ਨਾਂ ਕਥਿਤ ਤੌਰ 'ਤੇ ਕਰੀਨਾ ਕਪੂਰ ਖਾਨ, ਪ੍ਰਿਯੰਕਾ ਚੋਪੜਾ, ਵਿਦਿਆ ਬਾਲਨ ਨਾਲ ਜੁੜ ਚੁੱਕਾ ਹੈ। ਨੇਹਾ ਦੇ ਇਸ ਸ਼ੋਅ 'ਚ ਸ਼ਾਹਿਦ ਕਪੂਰ ਨੇ ਆਪਣੀ ਲਵ-ਲਾਈਫ ਨਾਲ ਜੁੜੇ ਖੁਲਾਸੇ ਕੀਤੇ। ਨੇਹਾ ਨੇ ਜਦੋਂ ਸ਼ਾਹਿਦ ਤੋਂ ਪੁੱਛਿਆ ਕਿ ਕਦੇ ਕਿਸੇ ਨੇ ਤੁਹਾਡੇ ਨਾਲ ਚੀਟਿੰਗ ਕੀਤੀ ਹੈ? ਬਿਨਾਂ ਕਿਸੇ ਦਾ ਨਾਂ ਲਏ ਸ਼ਾਹਿਦ ਨੇ ਕਿਹਾ, ''ਮੈਂ ਇਕ ਦੇ ਬਾਰੇ ਪੱਕਾ ਆਖ ਸਕਦਾ ਹਾਂ ਪਰ ਬਾਕਿਆਂ ਬਾਰੇ ਮੈਨੂੰ ਸੰਦੇਹ ਹੈ।''
ਇਸੇ ਸਵਾਲ ਨੂੰ ਅੱਗੇ ਵਧਾਉਂਦੇ ਹੋਏ ਨੇਹਾ ਪੁੱਛਦੀ ਹੈ ਕਿ ਤੁਸੀਂ ਆਪਣੇ ਪ੍ਰੇਮਿਕਾ ਨੂੰ ਚੀਟ ਕੀਤਾ? ਤਾਂ ਸ਼ਾਹਿਦ ਨੇ ਕਿਹਾ, ''ਮੈਂ ਉਸ ਦਾ ਨਾਂ ਨਹੀਂ ਲੈ ਸਕਦਾ। ਪ੍ਰੋਮੋ 'ਚ ਮੀਰਾ ਰਾਜਪੂਤ ਸ਼ਾਹਿਦ ਦੀ ਲਵ-ਲਾਈਫ 'ਤੇ ਹੋ ਰਹੇ ਸਵਾਲਾਂ 'ਤੇ ਚੁਟਕੀ ਲੈਂਦੀ ਹੈ ਤੇ ਨਾਲ ਹੀ ਆਖਦੀ ਹੈ ਕਿ ਸ਼ਾਹਿਦ ਪਾਰਟੀਆਂ 'ਚ ਬਹੁਤ ਬੋਰ ਹੁੰਦੇ ਹਨ।''