FacebookTwitterg+Mail

ਨਵਜੰਮੇ ਬੇਟੇ ਜ਼ੇਨ ਨਾਲ ਸ਼ਾਹਿਦ-ਮੀਰਾ ਦੀਆਂ ਤਸਵੀਰਾਂ ਆਈਆਂ ਸਹਾਮਣੇ

shahid kapoor mira rajput with zain
08 September, 2018 09:41:07 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਬੁੱਧਵਾਰ ਨੂੰ ਮੁੰਬਈ ਦੇ ਹਿੰਦੁਜਾ ਹਸਪਤਾਲ 'ਚ ਬੇਟੇ ਨੂੰ ਜਨਮ ਦਿੱਤਾ। ਅੱਜ ਮੀਰਾ ਰਾਜਪੂਤ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ। ਇਸ ਦੌਰਾਨ ਬੇਟੇ ਨੂੰ ਗੋਦ 'ਚ ਚੁੱਕੀ ਮੀਰਾ ਤੇ ਸ਼ਾਹਿਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

Punjabi Bollywood Tadka

ਅੱਜ ਸ਼ਾਮ 6 ਵਜੇ ਦੇ ਕਰੀਬ ਸ਼ਾਹਿਦ ਕਪੂਰ ਤੇ ਮੀਰਾ ਕਪੂਰ ਆਪਣੇ ਨਵਜੰਮੇ ਬੱਚੇ ਜ਼ੇਨ ਤੇ ਬੇਟੀ ਨਾਲ ਹਸਪਤਾਲ 'ਚੋਂ ਨਿਕਲੇ।

Punjabi Bollywood Tadka

ਹਸਪਤਾਲ 'ਚੋਂ ਨਿਕਲਦੇ ਸਮੇਂ ਸ਼ਾਹਿਦ ਤੇ ਮੀਰਾ ਦੇ ਚਿਹਰੇ 'ਤੇ ਮੁਸਕਾਨ ਸੀ ਤੇ ਆਪਣੇ ਘਰ ਵੱਲ ਰਵਾਨਾ ਹੋਣ ਤੋਂ ਪਹਿਲਾਂ ਦੋਵਾਂ ਨੇ ਆਪਣੇ ਬੇਟੇ ਨਾਲ ਤਸਵੀਰਾਂ ਵੀ ਖਿੱਚਵਾਈਆਂ।

Punjabi Bollywood Tadka

ਦੂਜੀ ਵਾਰ ਮੰਮੀ-ਪਾਪਾ ਬਣੇ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਨੇ ਆਪਣੇ ਬੇਟੇ ਦਾ ਨਾਂ ਜ਼ੇਨ ਰੱਖਿਆ ਹੈ। ਬੇਟੇ ਦੇ ਨਾਂ ਦਾ ਐਲਾਨ ਸ਼ਾਹਿਦ ਕਪੂਰ ਨੇ ਅੱਜ ਦਿਨ 'ਚ ਆਪਣੇ ਟਵਿਟਰ ਹੈਂਡਲ 'ਤੇ ਕੀਤਾ। ਇਸ ਮੌਕੇ ਸ਼ਾਹਿਦ ਨੇ ਆਪਣੇ ਫੈਨਜ਼ ਦਾ ਧੰਨਵਾਦ ਅਦਾ ਕੀਤਾ।


Tags: Shahid Kapoor Mira Rajput Misha Kapoor Zain Kapoor

Edited By

Rahul Singh

Rahul Singh is News Editor at Jagbani.