FacebookTwitterg+Mail

ਦਿੱਲੀ ਦੇ ਮੁੰਡਿਆਂ ਤੋਂ ਸ਼ਾਹਿਦ ਨੂੰ ਮੰਗਣੇ ਪਏ ਕੱਪੜੇ, ਵਜ੍ਹਾ ਹੈ ਦਿਲਸਚਪ

shahid kapoor on playing kabir singh
11 May, 2019 02:18:28 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸ਼ਾਹਿਦ ਖਾਨ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਬੀਰ ਸਿੰਘ' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਇਸ ਫਿਲਮ 'ਚ ਸ਼ਾਹਿਦ ਨਾਲ ਕਿਆਰਾ ਅਡਵਾਨੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਕੁਝ ਦਿਨ ਪਹਿਲਾਂ ਹੀ ਫਿਲਮ ਦਾ ਪੋਸਟਰ ਤੇ ਟੀਜ਼ਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਪਰ ਇਸੇ ਫਿਲਮ ਨੂੰ ਲੈ ਕੇ ਕਈ ਖੁਲਾਸੇ ਹੋਏ ਹਨ।

 

ਦਰਅਸਲ 'ਕਬੀਰ ਸਿੰਘ' 'ਚ ਸ਼ਾਹਿਦ ਕਪੂਰ ਇਕ ਮੈਡੀਕਲ ਸਟੂਡੈਂਟ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਕਿਰਦਾਰ ਨੂੰ ਨਿਭਾਉਣ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਹੈ। ਖਬਰਾਂ ਦੀ ਮੰਨੀਏ ਤਾਂ ਇਸ ਕਿਰਦਾਰ ਨੂੰ ਨਿਭਾਉਣ ਲਈ ਸ਼ਾਹਿਦ ਕਪੂਰ ਨੇ ਵਿਦਿਆਰਥੀਆਂ ਦੇ ਕੱਪੜੇ ਤੱਕ ਮੰਗ ਕੇ ਪਾਏ ਸਨ। ਖਬਰਾਂ ਦੀ ਮੰਨੀਏ ਤਾਂ 'ਕਬੀਰ ਸਿੰਘ' ਦੀ ਸ਼ੂਟਿੰਗ ਦਿੱਲੀ ਦੇ ਕਾਲਜ 'ਚ ਹੋਈ ਹੈ। ਵਿਦਿਆਰਥੀ ਦਾ ਕਿਰਦਾਰ ਨਿਭਾਉਣ ਲਈ ਸ਼ਾਹਿਦ ਕਪੂਰ ਨੇ ਕੁਝ ਸਮਾਂ ਵਿਦਿਆਰਥੀਆਂ ਨੇ ਨਾਲ ਵੀ ਗੁਜਾਰਿਆ ਸੀ।

ਕਬੀਰ ਦੇ ਕਿਰਦਾਰ ਲਈ ਸ਼ਾਹਿਦ ਨੇ ਕਾਫੀ ਮਿਹਨਤ ਕੀਤੀ ਹੈ। ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਸਿਗਰੇਟ ਦਾ ਪ੍ਰਚਾਰ ਨਹੀਂ ਕਰਦੇ ਪਰ ਉਨ੍ਹਾਂ ਨੂੰ ਇਸ ਫਿਲਮ ਲਈ ਇਕ ਦਿਨ 'ਚ ਕਈ ਕਈ ਸਿਗਰਟਾਂ ਪੀਣੀਆ ਪੈਂਦੀਆਂ ਸਨ। 'ਕਬੀਰ ਸਿੰਘ' ਫਿਲਮ ਤੇਲੁਗੁ ਫਿਲਮ 'ਅਰਜੁਨ ਰੈੱਡੀ' ਦਾ ਹਿੰਦੀ ਰੀਮੇਕ ਹੈ। ਇਹ ਫਿਲਮ 21 ਜੂਨ ਨੂੰ ਸਿਨੇਮਾਂ ਘਰਾਂ 'ਚ ਰਿਲੀਜ਼ ਹੋ ਰਹੀ ਹੈ।


Tags: Kabir SinghShahid KapoorSandeep Reddy VangaKiara AdvaniBollywood Celebrity

Edited By

Sunita

Sunita is News Editor at Jagbani.