FacebookTwitterg+Mail

ਸ਼ਾਹਿਦ ਕਪੂਰ ਦੇ ਬਚਾਅ ਲਈ ਅੱਗੇ ਆਏ ਮਾਂ

shahid kapoor s mother neelima azeem defends  kabir singh
30 June, 2019 12:02:53 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰ ਰਹੀ ਹੈ। ਸ਼ਾਹਿਦ ਕਪੂਰ ਦੀ ਇਸ ਫਿਲਮ ਨੇ 9 ਦਿਨਾਂ 'ਚ 163 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਪਰ ਕੁਝ ਲੋਕ ਇਸ ਫਿਲਮ ਦੀ ਅਲੋਚਨਾ ਵੀ ਕਰ ਰਹੇ ਹਨ। ਅਲੋਚਨਾ ਨੂੰ ਦੇਖ ਕੇ ਸ਼ਾਹਿਦ ਕਪੂਰ ਦੀ ਮਾਂ ਉਨ੍ਹਾਂ ਦੇ ਬਚਾਅ ਲਈ ਅੱਗੇ ਆਈ ਹੈ। ਅਲੋਚਨਾ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਫਿਲਮ 'ਕਬੀਰ ਸਿੰਘ' 'ਚ ਹਿੰਸਾ ਅਤੇ ਔਰਤਾਂ ਪ੍ਰਤੀ ਹੋਣ ਵਾਲੇ ਜ਼ੁਰਮਾਂ ਨੂੰ ਵਧਾਵਾ ਮਿਲ ਰਿਹਾ ਹੈ। ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਵੀ ਆਪਣੇ ਭਰਾ ਦੀ ਸਪੋਰਟ 'ਚ ਅੱਗੇ ਆਇਆ ਹੈ। ਸ਼ਾਹਿਦ ਕਪੂਰ ਦੀ ਮਾਂ ਨੀਲਮਾ ਅਜ਼ੀਮ ਨੇ ਵੀ ਆਪਣੇ ਬੇਟੇ ਦੇ ਬਚਾਅ 'ਚ ਇੰਸਟਾਗ੍ਰਾਮ 'ਤੇ ਇਕ ਮੈਸੇਜ ਕੀਤਾ ਹੈ। ਸ਼ਾਹਿਦ ਦੀ ਮਾਂ ਨੇ ਲਿਖਿਆ ਕਿ 'ਦੋਸਤੋ ਸਾਨੂੰ ਸਮਝਣ ਦੀ ਜ਼ਰੂਰਤ ਹੈ। 'ਕਬੀਰ ਸਿੰਘ' ਇਕ ਅਜਿਹੀ ਫਿਲਮ ਹੈ, ਜਿਸ ਨੂੰ ਏ ਸਰਟੀਫਿਕੇਟ ਮਿਲਿਆ ਹੈ। ਸ਼ਾਨਦਾਰ ਪਰਫਾਰਮੈਂਸ ਦੇ ਨਾਲ ਵਧੀਆ ਫਿਲਮ। ਸਾਡੀ ਨੌਜਵਾਨ ਪੀੜ੍ਹੀ ਰੀਲ ਅਤੇ ਰੀਅਲ ਲਾਈਫ ਦੇ ਦਰਮਿਆਨ ਅੰਤਰ ਸਮਝਣ ਲਈ ਬੁੱਧੀਮਾਨ ਹੈ। ਫਿਲਮ ਦੇ ਨੈਰੇਟਿਵ ਅਤੇ ਮਿਊਜ਼ਿਕ ਦੀ ਸ਼ਲਾਘਾ ਕਰੋ।


ਦੱਸ ਦੇਈਏ ਕਿ ਸ਼ਾਹਿਦ ਕਪੂਰ ਇਸ ਫਿਲਮ 'ਚ ਸਿਰਫਿਰੇ ਆਸ਼ਿਕ ਦਾ ਕਿਰਦਾਰ ਨਿਭਾ ਰਹੇ ਹਨ ਜੋ ਆਪਣਾ ਦਿਲ ਟੁੱਟਣ ਤੋਂ ਬਾਅਦ ਖੁਦ ਨੂੰ ਬਰਬਾਦ ਕਰਨ 'ਚ ਲੱਗਾ ਰਹਿੰਦਾ ਹੈ। ਸ਼ਾਹਿਦ ਕਪੂਰ ਅਤੇ ਕਿਆਰਾ ਅਡਵਾਨੀ ਦੀ 21 ਜੂਨ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਕਬੀਰ ਸਿੰਘ' ਸ਼ਾਹਿਦ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਧ ਹਿੱਟ ਫਿਲਮ ਸਾਬਿਤ ਹੋ ਰਹੀ ਹੈ।


Tags: Kabir SinghBox Office CollectionShahid KapoorKiara AdvaniBollywood Celebrity News in Punjabiਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.