FacebookTwitterg+Mail

ਬੇਟੇ ਜ਼ੈਨ ਨਾਲ ਬੱਚੇ ਬਣੇ ਸ਼ਾਹਿਦ ਕਪੂਰ, ਵੀਡੀਓ ਵਾਇਰਲ

shahid kapoor shares a goofy video with his son
01 May, 2019 09:46:04 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਚਾਹੇ ਜਿਨ੍ਹਾ ਮਰਜ਼ੀ ਬਿਜ਼ੀ ਹੋਣ ਪਰ ਉਹ ਆਪਣੇ ਪਰਿਵਾਰ ਨੂੰ ਸਮਾਂ ਜ਼ਰੂਰ ਦਿੰਦੇ ਹਨ। ਸ਼ਾਹਿਦ ਨਿੱਜ਼ੀ ਅਤੇ ਪ੍ਰੋਫੈਸ਼ਨਲ ਲਾਈਫ 'ਚ ਚੰਗੀ ਤਰ੍ਹਾਂ ਬੈਲੇਂਸ ਬਣਾ ਕੇ ਚਲਦੇ ਹਨ। ਉਹ ਅਕਸਰ ਆਪਣੇ ਬੱਚਿਆਂ ਮੀਸ਼ਾ ਅਤੇ ਜ਼ੈਨ ਨਾਲ ਸਮਾਂ ਬਿਤਾਉਂਦੇ ਹਨ। ਹਾਲ ਹੀ 'ਚ ਸ਼ਾਹਿਦ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਉਹ ਆਪਣੇ ਬੇਟੇ ਜ਼ੈਨ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

#shadyboys

A post shared by Shahid Kapoor (@shahidkapoor) on Apr 30, 2019 at 10:10am PDT


ਇਸ ਵੀਡੀਓ 'ਚ ਜ਼ੈਨ ਕਾਫੀ ਕਿਊਟ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸ਼ਾਹਿਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਨਾਲ ਉਨ੍ਹਾਂ ਨੇ ਕੈਪਸ਼ਨ ਦਿੱਤਾ,'' #shadyboys।''

Punjabi Bollywood Tadka
ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਾਹਿਦ ਆਪਣੇ ਪਿੱਛਲੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' 'ਚ ਨਜ਼ਰ ਆਏ ਸਨ। ਫਿਲਮ ਬਾਕਸ ਆਫਿਸ 'ਤੇ ਜ਼ਿਆਦਾ ਕਮਾਈ ਨਹੀਂ ਕਰ ਸਕੀ। ਉੱਥੇ ਹੀ ਹੁਣ ਉਹ ਜਲਦ ਹੀ 'ਕਬੀਰ ਸਿੰਘ' 'ਚ ਨਜ਼ਰ ਆਉਣਗੇ। ਫਿਲਮ 21 ਜੂਨ ਨੂੰ ਰਿਲੀਜ਼ ਹੋਵੇਗੀ।


Tags: Shahid KapoorZain KapoorMira RajputVideoBollywood Celebrity News in Punjab ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.