FacebookTwitterg+Mail

'ਕਬੀਰ ਸਿੰਘ' ਦਾ ਟੀਜ਼ਰ ਪੋਸਟਰ ਰਿਲੀਜ਼, ਦਿਸੀ ਸ਼ਾਹਿਦ ਦੀ ਪਹਿਲੀ ਝਲਕ

shahid kapoor smokes two cigarettes in new pic
07 April, 2019 09:28:09 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਸ਼ਾਹਿਦ ਕਪੂਰ ਇਸ ਨੂੰ ਆਪਣੇ ਵੈਰੀਫਾਈਡ ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ। ਸ਼ਾਹਿਦ ਕਪੂਰ ਨੇ ਫਿਲਮ ਦਾ ਪਹਿਲਾ ਸ਼ੇਅਰ ਕਰਦੇ ਹੋਏ ਲਿਖਿਆ, ''ਆਪਣੇ ਅੰਦਰ ਦੇ ਕਬੀਰ ਸਿੰਘ ਨੂੰ ਲੱਭੋ।'' ਪੋਸਟਰ 'ਚ ਸ਼ਾਹਿਦ ਕਪੂਰ ਦਾ ਚਿਹਰਾ ਸਾਫ ਨਹੀਂ ਨਜ਼ਰ ਆ ਰਿਹਾ ਪਰ ਇਸ ਪੋਸਟਰ ਤੋਂ ਲੁੱਕ ਦਾ ਅੰਦਾਜ਼ਾ ਹੋ ਰਿਹਾ ਹੈ। ਸ਼ਾਹਿਦ ਕਪੂਰ ਨੂੰ ਬਿਖਰੇ ਅਤੇ ਬੇਹਿਤਰੀਨ ਵਾਲ ਦਿੱਤੇ ਗਏ ਹਨ ਅਤੇ ਪੋਸਟਰ 'ਚ ਉਹ ਮੁੰਹ 'ਚ 2 ਸਿਗਰੇਟ ਦਬਾਈ ਨਜ਼ਰ ਆ ਰਿਹਾ ਹੈ। ਸ਼ਾਹਿਦ ਕਪੂਰ ਦੇ ਗਲੇ 'ਚ ਇਕ ਆਲਾ ਵੀ ਲਟਕਿਆ ਹੋਇਆ ਹੈ। ਦੱਸ ਦਈਏ ਕਿ ਇਸ ਫਿਲਮ ਤੇਲੁਗੂ ਫਿਲਮ 'ਅਰਜੁਨ ਰੈੱਡੀ' ਦਾ ਹਿੰਦੀ ਰੀਮੇਕ ਹੈ। ਇਸ ਫਿਲਮ ਦਾ ਨਿਰਦੇਸ਼ਨ ਸੰਦੀਪ ਵਾਂਗਾ ਹੀ ਕਰ ਰਹੇ ਹਨ, ਜਿਨ੍ਹਾਂ ਨੇ 'ਮੂਲ' ਫਿਲਮ ਡਾਇਰੈਕਟ ਕੀਤੀ ਸੀ।


ਦੱਸਣਯੋਗ ਹੈ ਕਿ ਫਿਲਮ ਦੇ ਪੋਸਟਰ 'ਤੇ ਫੈਨਜ਼ ਵਲੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਟੀਜ਼ਰ ਪੋਸਟਰ ਦੇਖ ਕੇ ਹੁਣ ਤੱਕ ਇਹੀ ਲੱਗ ਰਿਹਾ ਹੈ ਕਿ ਫੈਨਜ਼ ਇਸ ਫਿਲਮ ਤੋਂ ਖੁਸ਼ ਹਨ ਅਤੇ ਹੁਣ ਫਿਲਮ ਲਈ ਸ਼ਾਹਿਦ ਦੀ ਝਲਕ ਦੇਖਣ ਲਈ ਉਤਸ਼ਾਹਿਤ ਹਨ। ਕਬੀਰ ਸਿੰਘ ਲਈ ਸ਼ਾਹਿਦ ਕਪੂਰ ਨੇ ਪਿਛਲੇ ਕਾਫੀ ਸਮੇਂ ਤੋਂ ਦਾੜ੍ਹੀ ਤੇ ਵਾਲ ਵੱਡੇ ਕਰ ਕੇ ਰੱਖੇ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਲਈ ਉਸ ਦਾ ਲੁੱਕ ਕਿਵੇਂ ਦਾ ਰਹਿੰਦਾ ਹੈ ਅਤੇ ਉਹ 'ਅਰਜੁਨ ਰੈੱਡੀ' ਤੋਂ ਕਿੰਨਾ ਵੱਖਰਾ ਹੁੰਦਾ ਹੈ।


Tags: Kabir Singh PosterShahid KapoorReveals TeaserArjun ReddyBangaloreHyderabadSandeep Vanga

Edited By

Sunita

Sunita is News Editor at Jagbani.