FacebookTwitterg+Mail

ਹੁਣ ਮੈਡਮ ਤੁਸਾਦ ਮਿਊਜ਼ੀਅਮ ਦੀ ਸ਼ਾਨ ਬਣੇਗਾ ਸ਼ਾਹਿਦ ਕਪੂਰ ਦਾ ਪੁਤਲਾ

shahid kapoor wax statues in singapore
10 May, 2019 03:24:45 PM

ਮੁੰਬਈ(ਬਿਊਰੋ)— ਮੈਡਮ ਤੁਸਾਦ ਮਿ‍ਊਜ਼ੀਅਮ 'ਚ ਮੋਮ ਦਾ ਪੁਤਲਾ ਲੱਗਣਾ ਕਿਸੇ ਵੀ ਸਿਤਾਰੇ ਲਈ ਸਨਮਾਨ‍ ਦੀ ਗੱਲ ਹੁੰਦੀ ਹੈ। ਕੁਝ ਸਮਾਂ ਪਹਿਲਾਂ ਅਦਾਕਾਰਾ ਦੀਪਿਕਾ ਪਾਦੂਕੋਣ, ਪ੍ਰੋਡਿਊਸਰ ਕਰਨ ਜੌਹਰ, ਦਿਲਜੀਤ ਦੋਸਾਂਝ ਦੇ ਮੋਮ ਦੇ ਪੁਤਲਿਆਂ ਦਾ ਉਦਘਾਟਨ ਵੱਖ-ਵੱਖ ਥਾਂ ਸ‍ਥਾਪਿਤ ਮੈਡਮ ਤੁਸਾਦ ਮਿਊਜ਼ੀਅਮ 'ਚ ਕੀਤਾ ਗਿਆ। ਹੁਣ ਇਸ ਲਿਸ‍ਟ 'ਚ ਅਭਿਨੇਤਾ ਸ਼ਾਹਿਦ ਕਪੂਰ ਵੀ ਸ਼ਾਮਿਲ ਹੋ ਗਏ ਹਨ। ਉਨ੍ਹਾਂ ਦਾ ਮੋਮ ਦਾ ਪੁਤਲਾ ਜਲ‍ਦ ਹੀ ਮੈਡਮ ਤੁਸਾਰ ਮਿ‍ਊਜ਼ੀ‍ਅਮ ਸਿੰਗਾਪੁਰ ਦੀ ਸ਼ਾਨ ਬਣੇਗਾ।


ਸ਼ਾਹਿਦ ਕਪੂਰ ਨੇ ਬੀਤੇ ਸਾਲ ਜੁਲਾਈ 'ਚ ਆਪਣੇ ਮੋਮ ਦੇ ਪੁਤਲੇ ਲੱਗਣ ਦੀ ਜਾਣਕਾਰੀ ਸਾਂਝੀ ਕੀਤੀ ਸੀ। ਉਹ ਇਕ ਨਕਲੀ ਅੱਖ ਨੂੰ ਹੱਥ 'ਚ ਲਈ ਮੁਸ‍ਕਰਾਉਂਦੇ ਨਜ਼ਰ ਆਏ ਸਨ। ਉਥੇ ਹੀ ਜਿਸ ਬਾਕ‍ਸ 'ਚ ਇਹ ਅੱਖਾਂ ਰੱਖੀਆਂ ਹਨ, ਉਸ ਦੇ ਕਵਰ 'ਤੇ ਮੈਡਮ ਤੁਸਾਦ ਲਿਖਿਆ ਸੀ। ਹੁਣ ਸ਼ਾਹਿਦ ਨੇ ਦੁਬਾਰਾ ਉਹੀ ਤਸਵੀਰ ਟਵੀਟ ਕਰ ਦੱਸਿਆ ਕਿ ਸੱਤ ਦਿਨ ਬਾਅਦ ਉਹ ਸਿੰਗਾਪੁਰ 'ਚ ਪੁਤਲੇ ਦਾ ਉਤਘਾਟਨ ਕਰਨਗੇ। ਸ਼ਾਹਿਦ ਨੇ ਇਹ ਟਵੀਟ 9 ਮਈ ਨੂੰ ਕੀਤਾ ਸੀ। ਦੱਸ ਦੇਈਏ ਕਿ ਸ਼ਾਹਿਦ ਕਪੂਰ ਅਤੇ ਦੀਪਿਕਾ ਪਾਦੂਕੋਣ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਹਸ‍ਤ‍ੀਆਂ ਦੇ ਮੋਮ ਦੇ ਪੁਤਲੇ ਮੈਡਮ ਤੁਸਾਦ ਮਿ‍ਊਜ਼ੀਅਮ 'ਚ ਲੱਗ ਚੁੱਕੇ ਹਨ। ਇਨ੍ਹਾਂ 'ਚ ਅਮਿਤਾਭ ਬੱਚਨ, ਐਸ਼‍ਵਰਿਆ ਰਾਏ ਬੱਚ‍ਨ, ਸ਼ਾਹਰੁਖ ਖਾਨ, ਸਲਮਾਨ ਖਾਨ, ਕੈਟਰੀਨਾ ਕੈਫ, ਮਾਧੁਰੀ ਦੀਕਸ਼ਿਤ ਅਤੇ ਕਰੀਨਾ ਕਪੂਰ ਖਾਨ ਵਰਗੇ ਨਾਮ ਸ਼ਾਮਿਲ ਹਨ।


Tags: Shahid KapoorWax StatuesMadame Tussauds MuseumSingaporeBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.