FacebookTwitterg+Mail

ਸ਼ਾਹਿਦ ਕਪੂਰ ਨੇ ਬੇਟੇ ਨਾਲ ਸ਼ੇਅਰ ਕੀਤੀ ਆਪਣੀ ਬਚਪਨ ਦੀ ਤਸਵੀਰ

shahid kapoor zain kapoor instagram
27 August, 2019 09:10:03 AM

ਮੁੰਬਈ(ਬਿਊਰੋ)- ਇਨ੍ਹੀਂ ਦਿਨੀਂ ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਜੋ ਕਿ ਆਪਣੀ ਫ਼ਿਲਮ ਕਬੀਰ ਸਿੰਘ ਦੇ ਚਲਦੇ ਕਾਫੀ ਸੁਰਖੀਆਂ ਵਿਚ ਛਾਏ ਹੋਏ ਹਨ। ਕਬੀਰ ਸਿੰਘ ਦੀ ਸਫਲਤਾ ਤੋਂ ਬਾਅਦ ਹੁਣ ਉਹ ਆਪਣਾ ਕੁਝ ਸਮਾਂ ਅੱਜਕੱਲ੍ਹ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਬਿਤਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਬੇਟੇ ਜੈਨ ਨਾਲ ਆਪਣੀ ਇਕ ਤਸਵੀਰ ਇੰਸਟਾਗ੍ਰਾਮ ਉੱਤੇ ਸ਼ਾਂਝੀ ਕੀਤੀ ਸੀ। ਜਿਸ ਚ ਤਸਵੀਰ ਦੀ ਇਕ ਸਾਈਡ ਜੈਨ ਤੇ ਦੂਜੇ ਪਾਸੇ ਸ਼ਾਹਿਦ ਕਪੂਰ ਦੀ ਬਚਪਨ ਦੀ ਤਸਵੀਰ ਹੈ। ਇਸ ਤਸਵੀਰ ਕੋਲਾਜ ਨੂੰ ਸ਼ਾਹਿਦ ਕਪੂਰ ਨੇ ਪੋਸਟ ਕਰਦੇ ਹੋਏ ਲਿਖਿਆ ਹੈ, ‘ਅੰਤਰ ਲੱਭੋ #likefatherlikeson’

 
 
 
 
 
 
 
 
 
 
 
 
 
 

Spot the difference #likefatherlikeson

A post shared by Shahid Kapoor (@shahidkapoor) on Aug 20, 2019 at 5:39am PDT

 

ਇਸ ਤਸਵੀਰ ‘ਚ ਜੈਨ ਬਿਲਕੁਲ ਆਪਣੇ ਪਿਤਾ ਸ਼ਾਹਿਦ ਵਾਂਗ ਦਿਖਾਈ ਦੇ ਰਿਹਾ ਹੈ ਜਾਂ ਇਹ ਵੀ ਕਹਿ ਸਕਦੇ ਹਾਂ ਪਾਪਾ ਬਚਪਨ ‘ਚ ਆਪਣੇ ਬੇਟੇ ਵਰਗੇ ਸੀ। ਇਸ ਤਸਵੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪਿਓ-ਪੁੱਤਰ ਦੀ ਇਸ ਕਿਊਟ ਤਸਵੀਰ ਨੂੰ ਇੰਸਟਾਗ੍ਰਾਮ ਉੱਤੇ ਇਕ ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।


Tags: Shahid KapoorZain KapoorInstagramKabir SinghBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari