FacebookTwitterg+Mail

ਚੰਡੀਗੜ੍ਹ 'ਚ ਸ਼ਾਹਿਦ ਕਪੂਰ ਨੇ ਸ਼ੁਰੂ ਕੀਤੀ 'ਜਰਸੀ' ਦੀ ਸ਼ੂਟਿੰਗ

shahid start  shooting for jersey in chandigarh shared photos on instagram
18 December, 2019 04:56:27 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਨੇ ਸੈੱਟ 'ਤੇ ਵਾਪਸੀ ਕਰ ਲਈ ਹੈ। ਸ਼ਾਹਿਦ ਨੇ ਫਿਲਮ ਦੀ ਪੂਰੀ ਟੀਮ ਨਾਲ 'ਜਰਸੀ' ਲਈ ਚੰਡੀਗੜ੍ਹ 'ਚ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ 'ਜਰਸੀ' ਤੇਲੁਗੂ ਫਿਲਮ ਦਾ ਰੀਮੇਕ ਹੈ, ਜਿਸ ਨੂੰ ਫਿਲਮ ਪੰਡਿਤਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ 'ਚ ਸ਼ਾਹਿਦ ਕਪੂਰ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਪੰਕਜ ਕਪੂਰ, ਮੁਣਾਲ ਠਾਕੁਰ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਕ ਫੇਲਡ ਕ੍ਰਿਕਟਰ ਦੇ ਸਫਲ ਹੋਣ ਦੀ ਕਹਾਣੀ 'ਜਰਸੀ' ਅਗਲੇ ਸਾਲ 28 ਅਗਸਤ ਨੂੰ ਵੱਡੇ ਪਰਦੇ 'ਤੇ ਦਸਤਕ ਦੇ ਸਕਦੀ ਹੈ। ਫਿਲਮ 'ਚ ਮੁੱਖ ਕਿਰਦਾਰ ਨਿਭਾਅ ਰਹੇ ਹਨ ਸਾਲ 2019 ਦੀ ਦੂਜੀ ਸਭ ਤੋਂ ਵੱਡੀ ਹਿੱਟ ਫਿਲਮ 'ਕਬੀਰ ਸਿੰਘ' ਦੇਣ ਵਾਲੇ ਸ਼ਾਹਿਦ ਕਪੂਰ। ਉਥੇ ਉਨ੍ਹਾਂ ਦੇ ਪਿਤਾ ਪੰਕਜ ਕਪੂਰ ਫਿਲਮ 'ਚ ਉਨ੍ਹਾਂ ਦੇ ਮੇਂਟਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਖਾਸ ਗੱਲ ਇਹ ਹੈ ਕਿ ਫਿਲਮ ਦਾ ਤੇਲੁਗੂ ਵਰਜਨ ਬਣਾਉਣ ਵਾਲੇ ਗੌਤਮ ਤਿਨਾਨੌਰੀ ਹੀ ਹਿੰਦੀ ਫਿਲਮ ਦਾ ਵੀ ਨਿਰਦੇਸ਼ਨ ਕਰ ਰਹੇ ਹਨ।

 

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਸ਼ਾਹਿਦ ਕਪੂਰ ਦੀ ਤਬੀਅਤ ਕੁਝ ਖਰਾਬ ਹੈ ਅਤੇ ਡਾਕਟਰਾਂ ਨੇ ਵੀ ਉਨ੍ਹਾਂ ਨੂੰ ਕੰਮ ਛੱਡ ਕੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਇਸੇ ਕਾਰਨ ਫਿਲਮ ਦੀ ਟੀਮ ਨੇ ਫਿਲਮ ਦੀ ਸ਼ੂਟਿੰਗ ਨੂੰ ਕੁਝ ਦਿਨਾਂ ਲਈ ਰੋਕਣ ਦਾ ਫੈਸਲਾ ਕੀਤਾ ਸੀ। 'ਜਰਸੀ' ਫਿਲਮ ਰਣਜੀ ਪਲੇਅਰ ਅਰਜੁਨ ਨਾਂ ਦੇ ਮੁੰਡੇ ਦੀ ਕਹਾਣੀ ਹੈ, ਜੋ ਇੰਡੀਅਨ ਕ੍ਰਿਕੇਟ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਦੇਖਦਾ ਹੈ ਪਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਫਿਲਮ ਅਗਲੇ ਸਾਲ 28 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਜਾਵੇਗੀ।


Tags: Shahid KapoorJerseyShootingChandigarhInstagramBollywood Celebrity

About The Author

sunita

sunita is content editor at Punjab Kesari