FacebookTwitterg+Mail

ਸ਼ੂਟਿੰਗ ਦੌਰਾਨ ਜ਼ਖਮੀ ਹੋਏ ਸ਼ਾਹਿਦ ਕਪੂਰ, ਮੂੰਹ 'ਤੇ ਲੱਗੇ 13 ਟਾਂਕੇ

shahid suffers 13 stitches as he gets injured on the sets of jersey
11 January, 2020 02:13:22 PM

ਨਵੀਂ ਦਿੱਲੀ (ਬਿਊਰੋ) — ਕਬੀਰ ਸਿੰਘ ਦੀ ਸਫਲਤਾ ਤੋਂ ਬਾਅਦ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਫਿਲਮ 'ਜਰਸੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸੇ ਫਿਲਮ ਦੀ ਸ਼ੂਟਿੰਗ ਦੌਰਾਨ ਸ਼ਾਹਿਦ ਕਪੂਰ ਨਾਲ ਇਕ ਹਾਦਸਾ ਹੋ ਗਿਆ, ਜਿਸ ਕਾਰਨ ਉਨ੍ਹਾਂ ਦੇ 13 ਟਾਂਕੇ ਲੱਗੇ ਹਨ। ਖਬਰਾਂ ਮੁਤਾਬਕ, ਇਕ ਦ੍ਰਿਸ਼ (ਸੀਨ) ਦੌਰਾਨ ਸਾਹਮਣੇ ਤੋਂ ਬਾਲ ਤੇਜੀ ਨਾਲ ਆਈ ਤੇ ਸ਼ਾਹਿਦ ਦੇ ਹੇਠਲੇ ਬੁੱਲ੍ਹ 'ਤੇ ਲੱਗੀ। ਉਨ੍ਹਾਂ ਦੇ ਬੁੱਲ੍ਹਾਂ 'ਚੋਂ ਨਿਕਲਣ ਲੱਗਾ ਤੇ ਥੋੜੀ ਸੋਜ਼ ਵੀ ਪੈ ਗਈ। ਇਸ ਤੋਂ ਬਾਅਦ ਤੁਰੰਤ ਹੀ ਉਥੇ ਡਾਕਟਰ ਨੂੰ ਬੁਲਾਇਆ ਗਿਆ।

 

 
 
 
 
 
 
 
 
 
 
 
 
 
 

#jersey #prep

A post shared by Shahid Kapoor (@shahidkapoor) on Nov 20, 2019 at 9:18pm PST

ਸ਼ਾਹਿਦ ਦੇ ਬੁੱਲ੍ਹ ਦੇ ਕਾਫੀ ਜ਼ਿਆਦਾ ਸੱਟ ਲੱਗੀ ਹੈ। ਹੁਣ ਸ਼ਾਹਿਦ ਉਦੋਂ ਤੱਕ ਸ਼ੂਟਿੰਗ ਸ਼ੁਰੂ ਨਹੀਂ ਕਰ ਸਕਦੇ ਜਦੋਂ ਤੱਕ ਕਿ ਉਨ੍ਹਾਂ ਦੀ ਬੁੱਲ੍ਹਾਂ ਦੀ ਸੋਜ਼ ਠੀਕ ਨਹੀਂ ਹੋ ਜਾਂਦੀ ਤੇ ਉਨ੍ਹਾਂ ਦੇ ਜ਼ਖਮ ਭਰ ਨਹੀਂ ਜਾਂਦੇ। 5 ਦਿਨਾਂ ਤੋਂ ਬਾਅਦ ਉਨ੍ਹਾਂ ਦੀ ਸੱਟ ਨੂੰ ਦੇਖਣ ਤੋਂ ਬਾਅਦ ਹੀ ਕੋਈ ਐਕਸ਼ਨ ਲਿਆ ਜਾਵੇਗਾ।
Image result for jersey shooting in chandigarh
ਸ਼ਾਹਿਦ ਦੀ ਸੱਟ ਦੀ ਖਬਰ ਸੁਣ ਕੇ ਚੰਡੀਗੜ੍ਹ ਪਹੁੰਚੀ ਮੀਰਾ
ਖਬਰਾਂ ਮੁਤਾਬਕ, ਸ਼ਾਹਿਦ ਹੁਣ ਠੀਕ ਹੈ ਪਰ ਉਨ੍ਹਾਂ ਦੀ ਸੱਟ ਕਾਫੀ ਗਹਿਰੀ ਸੀ ਤੇ ਉਨ੍ਹਾਂ ਨੂੰ 13 ਟਾਂਕੇ ਲੱਗੇ ਹਨ। ਸ਼ਾਹਿਦ ਦੇ ਜ਼ਖਮੀ ਹੋਣ ਦੀ ਖਬਰ ਸੁਣ ਕੇ ਮੀਰਾ ਤੁਰੰਤ ਚੰਡੀਗੜ੍ਹ ਪਹੁੰਚੀ। ਫਿਲਹਾਲ ਸ਼ਾਹਿਦ ਹੁਣ ਠੀਕ ਹਨ।
ਦੱਸਣਯੋਗ ਹੈ ਕਿ 'ਜਰਸੀ' ਫਿਲਮ ਰਣਜੀ ਪਲੇਅਰ ਅਰਜੁਨ ਨਾਂ ਦੇ ਮੁੰਡੇ ਦੀ ਕਹਾਣੀ ਹੈ, ਜੋ ਇੰਡੀਅਨ ਕ੍ਰਿਕੇਟ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਦੇਖਦਾ ਹੈ ਪਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਫਿਲਮ 28 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।
Punjabi Bollywood Tadka
 


Tags: Shahid KapoorSuffers 13 StitchesInjuredJerseyMira RajputChandigarh

About The Author

sunita

sunita is content editor at Punjab Kesari