ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਨੇ ਹਾਲ ਹੀ 'ਚ ਆਪਣੇ ਛੋਟੇ ਬੇਟੇ ਅਬਰਾਮ ਖਾਨ ਦਾ ਛੇਵਾਂ ਜਨਮਦਿਨ ਮਨਾਇਆ। ਸਭ ਤੋਂ ਛੋਟਾ ਹੋਣ ਕਾਰਨ ਅਬਰਾਮ ਆਪਣੇ ਮਾਤਾ-ਪਿਤਾ ਦੇ ਲਾਡਲੇ ਵੀ ਹਨ। ਉਨ੍ਹਾਂ ਦਾ ਜਨਮਦਿਨ ਮਨਾਉਣ ਲਈ ਦੋਵਾਂ ਨੇ ਸਭ ਤੋਂ ਵਧੀਆ ਥੀਮ ਨੂੰ ਚੁਣਿਆ ਅਤੇ ਇਸ ਸਮੇਂ ਐਵੇਂਜਰ ਤੋਂ ਬਿਹਤਰ ਸ਼ਾਇਦ ਹੀ ਕੋਈ ਦੂਜੀ ਥੀਮ ਹੋ ਸਕਦੀ ਸੀ। ਸ਼ਾਹਰੁਖ- ਗੌਰੀ ਨੇ ਅਬਰਾਮ ਲਈ ਇਹ ਗਰੈਂਡ ਪਾਰਟੀ ਤਾਜ ਲੈਂਡਸ ਐਂਡ 'ਚ ਰੱਖੀ ਸੀ।
ਅਬਰਾਮ ਦੇ ਜਨਮਦਿਨ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ। ਅਬਰਾਮ ਦੇ ਜਨਮਦਿਨ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਬੇਹੱਦ ਕਿਊਟ ਹੈ ਅਤੇ ਉਨ੍ਹਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਾਲੀਵੁਡ ਦੇ ਬਾਦਸ਼ਾਹ ਨੇ ਆਪਣੇ ਬੇਟੇ ਦੀ ਬਰਥਡੇ ਪਾਰਟੀ 'ਚ ਕਿਸੇ ਤਰ੍ਹਾਂ ਦੇ ਫਨ ਦੀ ਕਮੀ ਨਹੀਂ ਰੱਖੀ। ਅਬਰਾਮ ਦੀ ਬਰਥਡੇ ਪਾਰਟੀ ਦਾ ਕੇਕ ਵੀ ਐਵੇਂਜਰਸ ਦੇ ਥੀਮ 'ਤੇ ਹੀ ਆਧਾਰਿਤ ਸੀ।
ਦੱਸ ਦੇਈਏ ਕਿ ਅਬਰਾਮ ਸਭ ਤੋਂ ਜ਼ਿਆਦਾ ਮਸ਼ਹੂਰ ਅਤੇ ਚਰਚਿਤ ਸਟਾਰ ਕਿਡਸ 'ਚੋਂ ਇਕ ਹਨ। ਸ਼ਾਹਰੁਖ ਖਾਨ ਅਕਸਰ ਅਬਰਾਮ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਅਤੇ ਅਬਰਾਮ ਦੀ ਤਸਵੀਰ ਦਾ ਕੋਲਾਜ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ।
ਇਸ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਲਿਖਿਆ ਸੀ, ਤੁਸੀਂ ਤੱਦ ਤੱਕ ਆਪਣੀ ਪਰਸਨੈਲਿਟੀ ਨੂੰ ਨਹੀਂ ਸਮਝ ਪਾਉਂਦੇ ਜਦੋਂ ਤੱਕ ਤੁਹਾਡੇ ਕੋਲ ਤੁਹਾਡੇ ਵਰਗਾ ਕੋਈ ਛੋਟਾ ਨਾ ਹੋਵੇ, ਜੋ ਬਿਲਕੁਲ ਤੁਹਾਡੀ ਤਰ੍ਹਾਂ ਐਕਟ ਕਰਦਾ ਹੋਵੇ।'' ਦੱਸਣਯੋਗ ਹੈ ਕਿ ਅਬਰਾਮ ਖਾਨ 6 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 27 ਮਈ 2013 ਨੂੰ ਸੈਰੋਗੇਸੀ ਰਾਹੀਂ ਹੋਇਆ ਸੀ।