ਜਲੰਧਰ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਾਹਰੁੱਖ ਖਾਨ ਨੂੰ ਦੁਨੀਆ ਭਰ ਦੀ ਕਈ ਪ੍ਰਮੁੱਖ ਹਸਤੀਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਅਤੇ ਉਸੇ ਦਾ ਇਕ ਨਮੂਨਾ ਹਾਲ ਹੀ 'ਚ ਵੀ ਦੇਖਣ ਨੂੰ ਮਿਲਿਆ ਜਿੱਥੇ ਫੁੱਟਬਾਲ ਖਿਡਾਰੀ ਮੇਸੁਤ ਓਜਿਲ ਨੇ ਆਰਸੇਨਲ ਅਤੇ ਨਿਊਕੈਸਲ ਯੂਨਾਈਟੇਡ ਮੈਚ ਲਈ ਐਕਟਰ ਨੂੰ ਸੱਦਾ ਭੇਜਿਆ ਹੈ। ਮੇਸੁਤ ਓਜਿਲ ਦੁਨੀਆ ਦੇ ਸਭ ਤੋਂ ਸਰਵਸ੍ਰੇਸ਼ਟ ਫੁੱਟਬਾਲ ਖਿਡਾਰੀ ਹਨ ਅਤੇ ਗਲੋਬਲ ਸਪੋਰਟਸ ਸਟਾਰ ਸੁਪਰਸਟਾਰ ਸ਼ਾਹਰੁੱਖ ਖਾਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਅਤੇ ਇਸ ਲਈ, ਹਾਲ ਹੀ 'ਚ ਲੰਡਨ 'ਚ ਹੋਣ ਵਾਲੇ ਫੁੱਟਬਾਲ ਮੈਚ ਲਈ ਸ਼ਾਹਰੁਖ ਖਾਨ ਨੂੰ ਵਿਸ਼ੇਸ਼ ਸੱਦਾ ਭੇਜਿਆ ਹੈ।

ਖੇਡ ਦੇ ਸ਼ੌਕੀਨ ਅਤੇ ਆਈ.ਪੀ.ਐੱਲ. ਟੀਮ ਕੇ. ਕੇ. ਆਰ. ਦੇ ਕੋ-ਪਾਰਟਨਰ ਸ਼ਾਹਰੁੱਖ ਖਾਨ ਨੇ ਇਹ ਸੱਦਾ ਸਵੀਕਾਰ ਕਰ ਲਿਆ ਹੈ। ਸ਼ਾਹਰੁੱਖ ਖਾਨ ਨੇ ਪ੍ਰੀਮੀਅਰ ਲੀਗ, 2018-19 ਦੇ ਇਕ ਮਹੱਤਵਪੂਰਣ ਮੈਚ 'ਚ ਆਪਣੀ ਹਾਜਰੀ ਦਰਜ ਕਰਵਾਈ ਸੀ, ਜੋ ਐਤਵਾਰ ਰਾਤ ਲੰਡਨ ਦੇ ਅਮੀਰਾਤ ਸਟੇਡੀਅਮ 'ਚ ਹੋਇਆ ਸੀ। ਜਰਮਨ ਖਿਡਾਰੀ ਨੇ ਸੁਪਰਸਟਾਰ ਨੂੰ ਆਪਣੇ ਹਾਸਿਪਟੈਲਿਟੀ ਬਾਕਸ 'ਚ ਵੀ ਸੱਦਾ ਦਿੱਤਾ ਸੀ ਕਿਉਂਕਿ ਉਹ ਐਕਟਰ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।