ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਏ ਹੋਏ ਹਨ। ਦਰਅਸਲ ਹਾਲ ਹੀ 'ਚ ਸ਼ਾਹਰੁਖ ਨੇ ਆਪਣੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਕੁਝ ਕਿਹਾ ਹੈ ਪਰ ਇਸ ਤੋਂ ਪਹਿਲਾਂ ਦੱਸ ਦੇਈਏ ਸ਼ਾਹਰੁਖ ਦੀ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਜ਼ੀਰੋ' ਬਾਕਸ ਆਫਿਸ 'ਤੇ ਚੰਗੀ ਕਮਾਈ ਨਹੀਂ ਕਰ ਸਕੀ ਸੀ। ਸ਼ਾਹਰੁਖ ਨੇ ਦੱਸਿਆ ਕਿ ਫਿਲਮ ਨੂੰ ਮਿਲੇ ਇਸ ਰਿਸਪਾਂਸ ਨੇ ਉਨ੍ਹਾਂ ਦਾ ਆਤਮਵਿਸ਼ਵਾਸ ਘੱਟ ਕਰ ਦਿੱਤਾ ਹੈ। ਹੁਣ ਉਹ ਕਿਸੇ ਵੀ ਪ੍ਰੋਜੈਕਟ ਦੀ ਚੋਣ ਕਰਨ ਤੋਂ ਪਹਿਲਾਂ ਕੁਝ ਸਮਾਂ ਲੈਣਗੇ। ਸ਼ਾਹਰੁਖ ਨੇ ਕਿਹਾ ਕਿ ਇਸ ਵਾਰ ਮੈਂ ਕੁਝ ਸਮਾਂ ਕੱਢ ਕੇ ਫਿਲਮਾਂ ਦੇਖਾਂਗਾ, ਕਿਤਾਬਾਂ ਪੜ੍ਹਾਂਗਾ। ਮੇਰੇ ਬੱਚਿਆਂ ਦਾ ਕਾਲਜ ਵੀ ਖਤਮ ਹੋ ਰਿਹਾ ਹੈ। ਮੈਂ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦਾ ਹਾਂ।
ਸ਼ਾਹਰੁਖ ਨੇ ਕਿਹਾ,''ਮੈਂ ਕਿਹਾ ਸੀ ਕਿ ਮੈਂ ਜੂਨ 'ਚ ਆਪਣਾ ਆਗਲਾ ਪ੍ਰੋਜੈਕਟ ਚੁਣ ਸਕਦਾ ਹਾਂ ਪਰ ਮੈਂ ਅਜੇ ਵੀ ਫਿਲਮਾਂ ਦੀ ਚੋਣ ਨਹੀਂ ਕਰ ਪਾ ਰਿਹਾ। ਮੈਂ ਉਸ ਸਮੇਂ ਹੀ ਫਿਲਮਾਂ ਕਰਾਂਗਾ ਜਦੋਂ ਮੈਂ ਇਨ੍ਹਾਂ ਨੂੰ ਦਿਲ ਤੋਂ ਕਰਨਾ ਚਾਹੁੰਗਾ। ਮੈਂ ਐਕਟਿੰਗ ਉਦੋਂ ਹੀ ਕਰ ਪਾਉਂਦਾ ਹਾਂ ਜਦੋਂ ਮੈਂ ਦਿਲ ਤੋਂ ਐਕਟਿੰਗ ਕਰਦਾ ਹਾਂ। ਮੈਂ ਹੁਣ ਤੱਕ ਕਰੀਬ 15-20 ਕਹਾਣੀਆਂ ਸੁਣੀਆਂ ਹਨ। ਕੁਝ ਪਸੰਦ ਵੀ ਆਈਆਂ ਪਰ ਅਜੇ ਮੈਂ ਕਿਸੇ ਵੀ ਫਿਲਮ ਨੂੰ ਹਾਂ ਨਹੀਂ ਕੀਤਾ ਹੈ ਕਿਉਂਕਿ ਜਿਵੇਂ ਹੀ ਮੈਂ ਹਾਂ ਬੋਲਾਗਾਂ ਮੈਨੂੰ ਉਸ 'ਤੇ ਕੰਮ ਕਰਨਾ ਸ਼ੁਰੂ ਕਰਨਾ ਹੋਵੇਗਾ। ਫਿਲਹਾਲ ਮੇਰੇ ਕੋਲ ਕੋਈ ਫਿਲਮ ਨਹੀਂ ਹੈ।''