FacebookTwitterg+Mail

'ਰਾਕੇਟਰੀ' 'ਚ ਕੈਮਿਊ ਕਰਨਗੇ ਸ਼ਾਹਰੁਖ ਖਾਨ

shahrukh khan
12 August, 2019 09:42:03 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਫਿਲਮ 'ਰਾਕੇਟਰੀ : ਦਿ ਨਾਂਬੀ ਇਫੈਕਟ' 'ਚ ਕੈਮਿਊ ਕਰਦੇ ਨਜ਼ਰ ਆ ਸਕਦੇ ਹਨ। ਬਾਲੀਵੁੱਡ ਐਕਟਰ ਆਰ. ਮਾਧਵਨ ਦੀ ਫਿਲਮ 'ਰਾਕੇਟਰੀ : ਦਿ ਨਾਂਬੀ ਇਫੈਕਟ' 'ਚ ਸ਼ਾਹਰੁਖ ਕੈਮਿਊ ਦੀ ਭੂਮਿਕਾ 'ਚ ਨਜ਼ਰ ਆ ਸਕਦੇ ਹਨ। ਇਹ ਫਿਲਮ ਇਸਰੋ ਦੇ ਪੂਰਵ ਵਿਗਿਆਨੀ ਅਤੇ ਏਰੋਸਪੇਸ ਇੰਜੀਨੀਅਰ ਨਾਂਬੀ ਨਾਰਾਇਣ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਨਾਂਬੀ 'ਤੇ ਜਾਸੂਸੀ ਦੇ ਦੋਸ਼ ਲੱਗੇ ਸਨ ਅਤੇ ਉਨ੍ਹਾਂ ਨੂੰ ਭਾਰਤ ਅਤੇ ਚੀਨ ਦੀ ਜੇਲ 'ਚ ਰੱਖਿਆ ਗਿਆ ਸੀ । ਹਾਲਾਂਕਿ ਕਈ ਲੋਕ ਮੰਨਦੇ ਹਨ ਕਿ ਉਨ੍ਹਾਂ 'ਤੇ ਗਲਤ ਦੋਸ਼ ਲੱਗੇ ਸਨ । ਇਹ ਫਿਲਮ ਉਨ੍ਹਾਂ ਦੀ ਜ਼ਿੰਦਗੀ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੇਗੀ।
Punjabi Bollywood Tadka
ਇਸ ਫਿਲਮ ਦੇ ਨਾਲ ਹੀ ਮਾਧਵਨ ਨਿਰਦੇਸ਼ਨ ਦੇ ਖੇਤਰ 'ਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਵੀ ਕਰਨ ਜਾ ਰਹੇ ਹਨ । ਮਾਧਵਨ ਫਿਲਮ 'ਚ 77 ਸਾਲ ਦੇ ਸ਼ਖਸ ਨਾਂਬੀ ਨਾਰਾਇਣ ਦਾ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ, ਜੋ ਫਿਲਮ 'ਚ ਆਪਣੀ ਕਹਾਣੀ ਦੱਸਣਗੇ । ਕਿਹਾ ਜਾ ਰਿਹਾ ਹੈ ਕਿ ਫਿਲਮ 'ਚ ਸ਼ਾਹਰੁਖ ਦਾ ਰੋਲ ਇਕ ਇੰਟਰਵਿਊਰ ਦਾ ਹੋ ਸਕਦਾ ਹੈ, ਜੋ ਨਾਂਬੀ ਦੇ ਬਾਰੇ 'ਚ ਜ਼ਿਆਦਾ ਤੋਂ ਜ਼ਿਆਦਾ ਜਾਨਣਾ ਚਾਹੁੰਦਾ ਹੈ । ਇਸ ਤੋਂ ਇਲਾਵਾ ਫਿਲਮ ਦੇ ਕਈ ਹਿੱਸੇ ਫਲੈਸ਼ਬੈਕ ਮੋੜ 'ਚ ਹੋਣਗੇ। ਚਰਚਾ ਹੈ ਕਿ ਸ਼ਾਹਰੁਖ ਹੁਣ ਐਕਸ਼ਨ ਫਿਲਮਾਂ ਦੀ ਵੱਲ ਰੁਖ ਕਰ ਸਕਦੇ ਹਨ।


Tags: Shahrukh KhanRocketry The Nambi EffectDilwaleBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari