FacebookTwitterg+Mail

ਸ਼ਾਹਰੁਖ ਦੇ ਫੈਨਜ਼ ਲਈ ਗੁੱਡਨਿਊਜ਼, ‘ਫੌਜੀ’, ‘ਸਰਕਸ’ ਤੋਂ ਬਾਅਦ ਇਹ ਸ਼ੋਅ ਹੋਵੇਗਾ ਟੈਲੀਕਾਸਟ

shahrukh khan
14 May, 2020 11:17:11 AM

ਮੁੰਬਈ(ਬਿਊਰੋ)- ਲਾਕਡਾਊਨ ਦੇ ਵਿਚ ਦੂਰਦਰਸ਼ਨ ’ਤੇ ਪੁਰਾਣੇ ਨਾਟਕ ਨੂੰ ਰੀ-ਟੈਲੀਕਾਸਟ ਕੀਤਾ ਜਾ ਰਿਹਾ ਹੈ। ‘ਰਾਮਾਇਣ‘, ‘ਮਹਾਂਭਾਰਤ’ ਤੋਂ ਇਲਾਵਾ ਵੀ 80-90s ਦੇ ਆਈਕਾਨਿਕ ਸ਼ੋਅਜ਼ ਟੀ.ਵੀ. ’ਤੇ ਪ੍ਰਸਾਰਿਤ ਹੋ ਰਹੇ ਹਨ। ਇਨ੍ਹਾਂ ’ਚੋਂ ਬਾਲੀਵੁੱਡ  ਦੇ ਕਿੰਗ ਖਾਨ ਸ਼ਾਹਰੁਖ ਦੇ ਸ਼ੋਅ ‘ਫੌਜੀ’ ਅਤੇ ‘ਸਰਕਸ’ ਪਹਿਲਾਂ ਤੋਂ ਟੀ.ਵੀ. ’ਤੇ ਆ ਰਹੇ ਹਨ।


ਸ਼ਾਹਰੁਖ ਖਾਨ ਦੇ ਫੈਨਜ਼ ਲਈ ਖੁਸ਼ਖਬਰੀ
ਹੁਣ ਸ਼ਾਹਰੁਖ ਖਾਨ ਦਾ ਇਕ ਹੋਰ ਸ਼ੋਅ ਦੂਰਦਰਸ਼ਨ ’ਤੇ ਆਉਣ ਵਾਲਾ ਹੈ। ਇਸ ਦੀ ਜਾਣਕਾਰੀ ਖੁਦ ਚੈਨਲ ਨੇ ਟਵੀਟ ਕਰਕੇ ਦਿੱਤੀ ਹੈ। ਦੂਰਦਰਸ਼ਨ ਨੇ ਟਵੀਟ ਕਰਕੇ ਲਿਖਿਆ,‘ਸੀਰੀਅਲ ‘ਦੂਸਰਾ ਕੇਵਲ’ ਜਲਦ ਆ ਰਿਹਾ ਹੈ ਡੀਡੀ ਰੈਟਰੋ ’ਤੇ। ਇਹ ਸ਼ੋਅ ਦੂਰਦਰਸ਼ਨ ਦੇ ਨਵੇਂ ਚੈਨਲ ਡੀਡੀ ਰੈਟਰੋ ’ਤੇ ਦਿਖਾਇਆ ਜਾਵੇਗਾ, ਹਾਲਾਂਕਿ ਹੁਣ ਤੱਕ ਇਸ ਸ਼ੋਅ ਦੀ ਟਾਈਮਿੰਗ ਨਹੀਂ ਦੱਸੀ ਗਈ ਹੈ।


ਦੱਸ ਦੇਈਏ ਕਿ ਇਹ ਸ਼ੋਅ 1989 ਵਿਚ ਲਾਂਚ ਹੋਇਆ ਸੀ। ਇਸ ਵਿਚ ਸ਼ਾਹਰੁਖ ਖਾਨ ਤੋਂ ਇਲਾਵਾ ਅਰੁਣ ਬਾਲੀ, ਵਿਨਿਤਾ ਮਲਿਕ, ਨਤਾਸ਼ਾ ਰਾਣਾ ਲੀਡ ਕਿਰਦਾਰ ਵਿਚ ਸਨ। ਸ਼ੋਅ ਵਿਚ ਸ਼ਾਹਰੁਖ ਦਾ ਨਾਮ ਕੇਵਲ ਹੁੰਦਾ ਹੈ। ਇਕ ਪਿੰਡ ਦਾ ਮੁੰਡਾ ਜਿਸ ਦੀ ਜਾਨ ਉਸ ਦਾ ਹੀ ਇਕ ਕਰੀਬੀ ਦੋਸਤ ਲੈ ਲੈਂਦਾ ਹੈ। ਉਹ ਵੀ ਇਸ ਲਈ ਕਿਉਂਕਿ ਕੇਵਲ ਗੈਰ ਕਾਨੂੰਨੀ ਕੰਮ ਕਰਨ ਤੋਂ ਨਾਂਹ ਕਰ ਦਿੰਦਾ ਹੈ। ਇਸ ਸ਼ੋਅ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
Shah Rukh Khan Starrer Doosra Keval To Air On TV Amid Lockdown
ਦੱਸ ਦੇਈਏ ਕਿ ਕਿੰਗ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ.ਵੀ. ਇੰਡਸਟਰੀ ਤੋਂ ਕੀਤੀ ਸੀ। ਉਨ੍ਹਾਂ ਨੇ ਕਈ ਟੀ.ਵੀ. ਸ਼ੋਅਜ਼ ਵਿਚ ਕੰਮ ਕੀਤਾ। ਇਸ ਤੋਂ ਬਾਅਦ ਸ਼ਾਹਰੁਖ ਖਾਨ ਨੇ ਬਾਲੀਵੁੱਡ ਵਿਚ ਕਦਮ ਰੱਖਿਆ। ਇਹ ਸ਼ਾਹਰੁਖ ਖਾਨ ਦੇ ਟੈਲੇਂਟ ਦਾ ਹੀ ਜਾਦੂ ਸੀ, ਕਿ ਉਹ ਅੱਜ ਬਾਲੀਵੁੱਡ ਇੰਡਸਟਰੀ ਦੇ ਬਾਦਸ਼ਾਹ ਹਨ।


Tags: Shahrukh Khan

About The Author

manju bala

manju bala is content editor at Punjab Kesari