FacebookTwitterg+Mail

ਸ਼ਾਹਰੁਖ ਨੇ ਸੁਹਾਨਾ ਨਾਲ ਕੀਤਾ ਗਣਪਤੀ ਵਿਸਰਜਨ, ਤਸਵੀਰਾਂ 'ਚ ਅਬਰਾਮ ਦਾ ਵੀ ਦਿਖਿਆ ਚੁਲਬੁਲਾਪਣ

shahrukh khan
01 September, 2017 03:16:42 PM

ਮੁੰਬਈ— ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਹਰ ਸਾਲ ਵਾਂਗ ਇਸ ਸਾਲ ਵੀ ਗਣੇਸ਼ ਉਸਤਵ ਬੇਹੱਦ ਹੀ ਧੂੰਮ-ਧਾਮ ਨਾਲ ਮਨਾਇਆ। ਸ਼ਾਹਰੁਖ ਨੇ ਕੱਲ ਆਪਣੇ ਘਰ 'ਤੇ ਵਿਰਾਜੇ ਗਣਪਤੀ ਬੱਪਾ ਦਾ ਵਿਸਰਜਨ ਕੀਤਾ। ਬੱਪਾ ਨੂੰ ਅੰਤਿਮ ਵਿਦਾਈ ਦੇਣ ਉਨ੍ਹਾਂ ਦੇ ਉਨ੍ਹਾਂ ਨਾਲ ਉਨ੍ਹਾਂ ਬੇਟੇ ਅਬਰਾਮ ਖਾਨ, ਬੇਟੀ ਸੁਹਾਨਾ ਅਤੇ ਪਤਨੀ ਗੌਰੀ ਖਾਨ ਨਜ਼ਰ ਆਈ। ਸ਼ਾਹਰੁਖ ਦੇ ਫੈਨ ਕਲੱਬ ਵਲੋਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਦੇਖਿਆ ਗਿਆ ਕਿ ਸ਼ਾਹਰੁਖ ਮੰਨਤ ਤੋਂ ਗਣੇਸ਼ ਜੀ ਦੀ ਮੂਰਤੀ ਲੈ ਕੇ ਅਬਰਾਮ ਅਤੇ ਗੌਰੀ ਦੇ ਨਾਲ ਵਿਸਰਜਨ ਲਈ ਨਿਕਲੇ।

Punjabi Bollywood Tadka

ਉਨ੍ਹਾਂ ਨਾਲ ਕੜੀ ਸੁਰੱਖਿਆ ਫੋਰਸ ਵੀ ਤਾਇਨਾਤ ਸੀ। ਅਬਰਾਮ ਵੀ ਇਸ ਤਿਉਹਾਰ ਦਾ ਖੂਬ ਮਜ਼ਾ ਲੈਂਦੇ ਨਜ਼ਰ ਆਏ। ਉਹ ਆਪਣੇ ਪਾਪਾ ਨਾਲ ਵਿਸਰਜਨ ਲਈ ਨਿਕਲੇ। ਸ਼ਾਹਰੁਖ ਨੇ ਉਨ੍ਹਾਂ ਨੂੰ ਵਿਸਰਜਨ ਦੇ ਕੁਝ ਰੀਤੀ-ਰਿਵਾਜ ਵੀ ਸਿਖਾਏ। ਇਸ ਤੋਂ ਪਹਿਲਾ ਸ਼ਾਹਰੁਖ ਗਣੇਸ਼ ਉਤਸਵ ਦੀ ਪੂਜਾ ਅਟੈਂਡ ਕਰਨੇ ਮੁਕੇਸ਼ ਅੰਬਾਨੀ ਦੇ ਘਰ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਸ਼ਾਹਰੁਖ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਦਾ ਕਾਫੀ ਖਿਆਲ ਰੱਖਦੇ ਆਏ ਹਨ।

Punjabi Bollywood Tadka

ਵਿਸਰਜਨ ਦੌਰਾਨ ਵੀ ਉਹ ਅਬਰਾਮ ਨੂੰ ਆਪਣੇ ਨਾਲ ਲਏ ਹੋਏ ਸਨ, ਉੱਥੇ ਦੂਜੇ ਪਾਸੇ ਸੁਹਾਨਾ ਅਤੇ ਗੌਰੀ ਵੀ ਸ਼ਾਹਰੁਖ ਦੇ ਨਾਲ ਮੂਰਤੀ ਲੈ ਕੇ ਵਿਸਰਜਨ ਲਈ ਪੈਦਲ ਚੱਲ ਕੇ ਬੀਚ ਵਲ ਜਾਂਦੇ ਨਜ਼ਰ ਆ। 
ਦੱਸਣਯੋਗ ਹੈ ਕਿ ਸ਼ਾਹਰੁਖ ਤੋਂ ਇਲਾਵਾ ਸਲਮਾਨ ਵੀ ਹਰ ਸਾਲ ਗਣੇਸ਼ ਚਤੁਰਥੀ 'ਤੇ ਆਪਣੇ ਘਰ ਗਣੇਸ਼ ਮੂਰਤੀ ਦੀ ਸਥਾਪਨਾ ਕਰਦੇ ਹਨ। ਇਸੇ ਸਾਲ ਭੈਣ ਅਪਪਿਕਾ ਖਾਨ ਸ਼ਰਮਾ ਦੇ ਘਰ ਇਸ ਪੂਜਾ ਦਾ ਆਯੋਜਨ ਕੀਤਾ ਗਿਆ।

​​​​​​​Punjabi Bollywood Tadka


Tags: Shahrukh khanGanesh visarjanMannatAbram khanSuhana khanGauri khanBollywood celebrityਸ਼ਾਹਰੁਖ ਖਾਨ ਗਣੇਸ਼ ਉਸਤਵ